ਫ਼ਿਲਮਾਂ ’ਚ ਅਮਿਤਾਬ ਬੱਚਨ ਤੋਂ ਲੈ ਕੇ ਅਕਸ਼ੇ ਕੁਮਾਰ ਤੋਂ ਕੁੱਟ ਖਾਣ ਵਾਲੇ ਵਿਲੇਨ ਡੈਨ ਧਨੋਆ ਨੇ ਹਰਾਇਆ ਕੋਰੋਨਾ ਵਾਇਰਸ ਨੂੰ, ਅੱਜ ਕੱਲ੍ਹ ਕਰ ਰਹੇ ਹਨ ਇਹ ਕੰਮ

Written by  Rupinder Kaler   |  April 24th 2020 12:50 PM  |  Updated: April 24th 2020 12:50 PM

ਫ਼ਿਲਮਾਂ ’ਚ ਅਮਿਤਾਬ ਬੱਚਨ ਤੋਂ ਲੈ ਕੇ ਅਕਸ਼ੇ ਕੁਮਾਰ ਤੋਂ ਕੁੱਟ ਖਾਣ ਵਾਲੇ ਵਿਲੇਨ ਡੈਨ ਧਨੋਆ ਨੇ ਹਰਾਇਆ ਕੋਰੋਨਾ ਵਾਇਰਸ ਨੂੰ, ਅੱਜ ਕੱਲ੍ਹ ਕਰ ਰਹੇ ਹਨ ਇਹ ਕੰਮ

ਮਰਦ, ਸ਼ਹਿਨਸ਼ਾਹ ਅਤੇ ਤ੍ਰਿਦੇਵ ਸਮੇਤ 80 ਤੇ 90 ਦੇ ਦਹਾਕੇ ਦੀਆਂ ਫ਼ਿਲਮਾਂ ਵਿੱਚ ਵਿਲੇਨ ਦਾ ਰੋਲ ਨਿਭਾਉਣ ਵਾਲੇ ਡੈਨ ਧਨੋਆ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ । ਭਾਵੇਂ ਉਹ ਠੀਕ ਹੋ ਗਏ ਹਨ ਪਰ ਉਹ ਬਰਾਜ਼ੀਲ ਦੇ ਹੋਟਲ ਵਿੱਚ 14 ਦਿਨਾਂ ਦੇ ਕਵਾਰੰਟੀਨ ਪੀਰੀਅਡ ਵਿੱਚ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਹੋਟਲ ਦੇ ਰੂਮ ਵਿੱਚੋਂ ਲਾਈਵ ਹੋ ਕੇ ਇਸ ਸਭ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਡੈਨ ਹੁਣ ਅਦਾਕਾਰ ਨਹੀਂ ਹਨ ਉਹ ਮਰਚੈਂਟ ਨੇਵੀ ਵਿੱਚ ਹਨ ।

https://www.youtube.com/watch?v=vCxu5Hlfidg

ਉਹਨਾਂ ਦਾ ਸ਼ਿਪ ਜਦੋਂ ਬਰਾਜੀਲ ਵਿੱਚ ਸੀ ਤਾਂ ਉਹਨਾਂ ਨੂੰ ਇੰਨਫੈਕਸ਼ਨ ਹੋ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ । ਉਹਨਾਂ ਨੂੰ ਇਹ ਲਾਗ ਸ਼ਿਪ ਤੋਂ ਹੀ ਕਿਸੇ ਵਿਆਕਤੀ ਤੋਂ ਲੱਗੀ ਸੀ । ਇਸ ਤੋਂ ਬਾਅਦ 18-20 ਬੰਦੇ ਹੋਰ ਇਸ ਦੀ ਲਪੇਟ ਵਿੱਚ ਆ ਗਏ ਸਨ । ਡੈਨ ਨੇ ਗੱਲਬਾਤ ਕਰਦੇ ਹੋਏ ਕਿਹਾ ‘ਮੇਰੇ ਨੱਕ ਵਿੱਚੋਂ ਪਾਣੀ ਨਿਕਲ ਰਿਹਾ ਸੀ ।

ਅਗਲੇ ਦਿਨ ਮੈਨੂੰ ਸਿਰਦਰਦ ਤੇ ਬੁਖਾਰ ਹੋ ਗਿਆ । ਸ਼ੁਰੂ ਵਿੱਚ ਸਿਰ ਦਰਦ ਥੋੜਾ ਸੀ ਬਾਅਦ ਵਿੱਚ ਇਹ ਪੂਰੇ ਸਿਰ ਵਿੱਚ ਫੈਲ ਗਿਆ । ਮੈਨੂੰ ਖੰਘ ਤੇ ਸਾਹ ਲੈਣ ਵਿੱਚ ਕੋਈ ਦਿਕਤ ਨਹੀਂ ਸੀ ਪਰ ਮੇਰੀ ਭੁੱਖ ਮਰਨ ਲੱਗੀ ਸੀ । ਮੈਂ ਲਗਾਤਾਰ ਕਮਜ਼ੋਰ ਹੋ ਰਿਹਾ ਸੀ । ਮੇਰੀ ਪਿੱਠ ਤੇ ਛਾਤੀ ਆਕੜ ਗਈ ਸੀ । ਜਿਸ ਕਰਕੇ ਮੈਂ ਉੱਥੋਂ ਨਿਕਲਣਾ ਹੀ ਠੀਕ ਸਮਝਿਆ’ ।

ਅਗਲੇ 17 ਦਿਨ ਮੈਂ ਹਸਪਤਾਲ ਵਿੱਚ ਗੁਜ਼ਾਰੇ, ਇਸ ਸਮੇਂ ਮੈਂ ਇੱਕਲਾ ਸੀ ਕਿਉਂਕਿ ਮੇਰਾ ਪਰਿਵਾਰ ਇੰਡੀਆ ਵਿੱਚ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਡੈਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਮਿਤਾਬ ਬੱਚਨ ਦੀ ਫ਼ਿਲਮ ਮਰਦ ਨਾਲ ਕੀਤੀ । ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਕੰਮ ਕੀਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network