ਡਾਂਸਰ ਸਪਨਾ ਚੌਧਰੀ ਨੇ ਪਹਿਲੀ ਵਾਰ ਆਪਣੇ ਬੇਟੇ ਨਾਲ ਤਸਵੀਰ ਕੀਤੀ ਸਾਂਝੀ

written by Shaminder | December 16, 2020

ਪ੍ਰਸਿੱਧ ਹਰਿਆਣਵੀਂ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਨੇ ਪਹਿਲੀ ਵਾਰ ਆਪਣੇ ਬੇਟੇ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਸਪਨਾ ਆਪਣੇ ਬੇਟੇ ਦੇ ਨਾਲ ਦਿਖਾਈ ਦੇ ਰਹੀ ਹੈ ।ਗਾਇਕਾ ਨੇ ਦੋ ਮਹੀਨੇ ਪਹਿਲਾਂ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। sapna_chaudhry ਸਪਨਾ ਚੌਧਰੀ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਇੱਕ ਸ਼ੇਅਰ ਵੀ ਲਿਖਿਆ ਹੈ ।ਸਪਨਾ ਚੌਧਰੀ ਨੇ ਜਨਵਰੀ ‘ਚ ਹਰਿਆਣਵੀਂ ਗਾਇਕ, ਰਾਈਟਰ ਤੇ ਮਾਡਲ ਵੀਰ ਸਾਹੂ ਦੇ ਨਾਲ ਕੋਰਟ ਮੈਰਿਜ ਕਰਵਾਈ ਸੀ । ਹੋਰ ਪੜ੍ਹੋ : ਸਪਨਾ ਚੌਧਰੀ ਨੇ ਆਪਣੇ ਪਤੀ ਵੀਰ ਸਾਹੂ ਲਈ ਰੱਖਿਆ ਪਹਿਲਾ ਕਰਵਾ ਚੌਥ ਦਾ ਵਰਤ

sapna sapna
ਪਰ ਇਸ ਵਿਆਹ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗ ਸਕਿਆ ।ਜਿਸ ਤੋਂ ਬਾਅਦ ਸਪਨਾ ਨੇ ਬੱਚੇ ਦੇ ਜਨਮ ਤੋਂ ਬਾਅਦ ਹੀ ਆਪਣੇ ਵਿਆਹ ਦਾ ਖੁਲਾਸਾ ਕੀਤਾ ਸੀ ਅਤੇ ਇਸ ਦੇ ਨਾਲ ਹੀ ਇਹ ਵੀ ਦੱਸਿਆ ਸੀ ਕਿ ਕੋਰੋਨਾ ਦੇ ਚੱਲਦਿਆਂ ਅਤੇ ਉਨ੍ਹਾਂ ਦੇ ਘਰ ‘ਚ ਕਿਸੇ ਦੀ ਮੌਤ ਹੋ ਜਾਣ ਕਾਰਨ ਇਸ ਵਿਆਹ ‘ਤੇ ਜ਼ਿਆਦਾ ਜਸ਼ਨ ਨਹੀਂ ਮਨਾ ਸਕੇ । Sapna ਦੱਸ ਦਈਏ ਕਿ ਸਪਨਾ ਹਰਿਆਣਾ ਅਤੇ ਪੱਛਮੀ ਯੂਪੀ ‘ਚ ਕਾਫੀ ਫੇਮਸ ਸੀ ਪਰ ਬਿੱਗ ਬੌਸ ‘ਚ ਆਉਣ ਤੋਂ ਬਾਅਦ ਉਹ ਪੂਰੇ ਦੇਸ਼ ‘ਚ ਪ੍ਰਸਿੱਧ ਹੋ ਗਈ ਸੀ । ਸਪਨਾ ਦਾ ਪਤੀ ਵੀ ਹਰਿਆਣਾ ‘ਚ ਕਾਫੀ ਪ੍ਰਸਿੱਧ ਹੈ ਉਸ ਨੂੰ ਲੋਕ ਹਰਿਆਣਾ ਦਾ ਬੱਬੂ ਮਾਨ ਦੇ ਨਾਂਅ ਦੇ ਨਾਲ ਵੀ ਜਾਣਦੇ ਹਨ ।
 
View this post on Instagram
 

A post shared by Sapna Choudhary (@itssapnachoudhary)

0 Comments
0

You may also like