ਤਿੰਨੋ ਡਾਂਸਿੰਗ ਦਾਦੀਆਂ ਪਾਉਣਗੀਆਂ ਦਿਲਜੀਤ ਦੋਸਾਂਝ ਨਾਲ ਭੰਗੜਾ, ਵੇਖੋ ਵੀਡੀਓ

Written by  Gourav Kochhar   |  May 16th 2018 07:44 AM  |  Updated: May 16th 2018 07:44 AM

ਤਿੰਨੋ ਡਾਂਸਿੰਗ ਦਾਦੀਆਂ ਪਾਉਣਗੀਆਂ ਦਿਲਜੀਤ ਦੋਸਾਂਝ ਨਾਲ ਭੰਗੜਾ, ਵੇਖੋ ਵੀਡੀਓ

ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਵੇਗਾ ਕਿ ਕੁਝ ਕੁ ਚਿਰ ਪਹਿਲਾਂ ਤਿੰਨ ਬਜ਼ੁਰਗ ਔਰਤਾਂ ਨੇ ਇੰਟਰਨੇਟ 'ਤੇ ਖੂਬ ਧਮਾਲਾਂ ਪਈਆਂ ਸਨ | ਇਹ ਤਿੰਨੋ ਦਾਦੀਆਂ ਦਿਲਜੀਤ ਦੋਸਾਂਝ ਦੇ ਗੀਤ "ਪਟਿਆਲਾ ਪੈਗ" 'ਤੇ ਭੰਗੜਾ ਪਾਉਂਦੀਆਂ ਨਜ਼ਰ ਆਇਆ ਸਨ | ਤੁਹਾਡੀ ਜਾਣਕਾਰੀ ਲਈ ਦਸ ਦੇਈਏ ਕਿ ਇਹ ਤਿੰਨੋ ਦਾਦੀਆਂ ਇੰਡੀਅਨ ਨਹੀਂ ਬਲਕਿ ਫੋਰਨਰਸ ਸਨ | ਜੀ ਹਾਂ ਭੰਗੜੇ ਦੀ ਸ਼ੋਕੀਨ ਇਨ੍ਹਾਂ ਦਾਦੀਆਂ ਦੀ ਕਿਸੀ ਰਾਹ ਚਲਦੇ ਨੇ ਵੀਡੀਓ ਬਣਾ ਫੇਸਬੂਕ ਤੇ ਅੱਪਲੋਡ ਕਰ ਦਿੱਤੀ ਸੀ | ਤਾਂ ਜਿਥੋਂ ਇਹ ਵੀਡੀਓ ਵਾਇਰਲ ਹੋ ਗਈ | ਫਿਰ ਕਿ ਸੀ ਜਦੋਂ ਵਾਇਰਲ ਵੀਡੀਓ ਦੋਸਾਂਝਾ ਵਾਲੇ ਦਿਲਜੀਤ Diljit Dosanjh ਨੇ ਦੇਖੀ ਤਾਂ ਉਨ੍ਹਾਂ ਨੇ ਵਕ਼ਤ ਨਾ ਗਵਾਉਂਦੇ ਹੋਏ ਵੀਡੀਓ ਨੂੰ ਆਪਣੀ ਪ੍ਰੋਫਾਈਲ ਉੱਤੇ ਸ਼ੇਅਰ ਕਰ ਦਿੱਤਾ |

ਇਸ ਵੀਡੀਓ ਦਾ ਪ੍ਰਭਾਵ ਇਨ੍ਹਾਂ ਸੀ ਕਿ ਇੰਡੀਅਨ ਮੀਡਿਆ ਚੈੱਨਲ ਦੇ ਇਲਾਵਾ ਬਾਹਰ ਦੇ ਤਕਰੀਬਨ 25 ਮੀਡਿਆ ਚੈੱਨਲ ਨੇ ਇਸ ਉੱਤੇ ਸਟੋਰੀ ਲਿਖੀ ਸੀ | ਹਾਲ ਫਿਲਹਾਲ ਤਾਂ ਦਿਲਜੀਤ ਦੋਸਾਂਝ ਆਪਣੇ ਯੂਕੇ ਕੌਨ.ਫ਼ੀ.ਡੇਨ.ਸ਼ਿਅਲ ਟੂਰ CON.FI.DEN.TIAL TOUR UK ਵਿਚ ਰੁਝੇ ਹੋਏ ਹਨ | ਪਰ ਪਿਛਲੇ ਕਾਫੀ ਚਿਰ ਤੋਂ ਇਨ੍ਹਾਂ ਤਿੰਨੋ ਡਾਂਸਿੰਗ ਦਾਦੀਆਂ ਦੀ ਭਾਲ ਵਿਚ ਸਨ | ਤੇ ਹੁਣ ਖੁਸ਼ਖਬਰੀ ਇਹ ਹੈ ਕਿ ਹੁਣ ਜਿੱਥੇ ਜਿੱਥੇ ਵੀ ਦਿਲਜੀਤ ਦੋਸਾਂਝ Diljit Dosanjh ਪਰਫ਼ਾਰ੍ਮ ਕਰਨਗੇ, ਇਹ ਤਿੰਨੋ ਦਾਦੀਆਂ ਯੂਕੇ ਵਿਚ ਉਨ੍ਹਾਂ ਨਾਲ ਪਰਫ਼ਾਰ੍ਮ ਕਰਨਗੀਆਂ | ਫਿਰ ਕਿ ਹੋਇਆ ਜੇ ਅਸੀਂ ਤੁਸੀਂ ਯੂਕੇ ਨਹੀਂ ਜਾ ਸਕਦੇ ਪਰ ਵੀਡੀਓ ਦਾ ਤਾਂ ਇਕ ਵਾਰ ਫਿਰ ਆਨੰਦ ਲੈ ਹੀ ਸਕਦੇ ਹਾਂ |

diljit-uk


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network