'ਦਰ ਖੁੱਲ੍ਹ ਗਿਆ ਬਾਬੇ ਨਾਨਕ ਦਾ' ਕਰਤਾਰਪੁਰ ਲਾਂਘੇ ਨੂੰ ਸਮਰਪਿਤ ਵੱਖ ਵੱਖ ਗਾਇਕਾਂ ਦੀ ਆਵਾਜ਼ 'ਚ ਧਾਰਮਿਕ ਗੀਤ ਹੋਇਆ ਰਿਲੀਜ਼

written by Aaseen Khan | November 09, 2019

ਨਾਨਕ ਨਾਮ ਲੇਵਾ ਸੰਗਤ ਵੱਲੋਂ 73 ਸਾਲ ਤੋਂ ਬਾਬੇ ਨਾਨਕ ਦੀ ਧਰਤੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀਆਂ ਅਰਦਾਸਾਂ ਨੂੰ ਆਖਿਰਕਾਰ ਅੱਜ ਬੂਰ ਪੈ ਹੀ ਗਿਆ ਹੈ। ਭਾਰਤ ਵੱਲੋਂ ਪ੍ਰਧਾਨਮੰਤਰੀ ਮੋਦੀ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਅਤੇ ਪਾਕਿਸਤਾਨ ਪਾਸਿਓਂ ਪੀ.ਐੱਮ. ਇਮਰਾਨ ਖ਼ਾਨ ਨੇ ਉਦਘਾਟਨ ਕਰ ਦਿੱਤਾ ਹੈ। ਇਸ ਪਵਿੱਤਰ ਮੌਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘੇ ਨੂੰ ਸਮਰਪਿਤ 'ਦਰ ਖੁੱਲ੍ਹ ਗਿਆ ਬਾਬੇ ਨਾਨਕ ਦਾ' ਗਾਣਾ ਵੀ ਰਿਲੀਜ਼ ਕੀਤਾ ਹੈ।

ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਗੀਤ ਨੂੰ ਵੱਖ ਵੱਖ ਗਾਇਕਾਂ ਨੇ ਆਵਾਜ਼ ਦਿੱਤਾ ਹੈ। ਇਹਨਾਂ ਗਾਇਕਾਂ 'ਚ ਸੁਨਿਧੀ ਚੌਹਾਨ, ਜਸਬੀਰ ਜੱਸੀ,ਜੋਤੀ ਨੂਰਾਂ, ਦਲੇਰ ਮਹਿੰਦੀ,ਜਾਵੇਦ ਅਲੀ ਅਤੇ ਦਵਿੰਦਰ ਸਿੰਘ ਨੇ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ।
ਹੋਰ ਵੇਖੋ : ਬੱਬੂ ਮਾਨ ਦਾ ‘ਲਾਂਘਾ’ ਗੀਤ ਹੋਇਆ ਰਿਲੀਜ਼, ਇੱਕ ਮਿੰਟ ਦੇ ਟੀਜ਼ਰ ਨੇ ਜਿੱਤਿਆ ਸੀ ਸਭ ਦਾ ਦਿਲ
ਨਾਮੀ ਸੰਗੀਤਕਾਰ ਜਤਿੰਦਰ ਸ਼ਾਹ ਨੇ ਗਾਣੇ ਦਾ ਸੰਗੀਤ ਤਿਆਰ ਕੀਤਾ ਹੈ ਅਤੇ ਬਾਬੂ ਸਿੰਘ ਮਾਨ ਦੇ ਬੋਲ ਹਨ। ਪੀਟੀਸੀ ਰਿਕਾਰਡਸ ਦੇ ਯੂ ਟਿਊਬ ਚੈਨਲ 'ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਅਤੇ ਪੀਟੀਸੀ ਨੈੱਟਵਰਕ ਦੇ ਟੀਵੀ ਚੈਨਲਾਂ 'ਤੇ ਵੀ ਸੁਣਿਆ ਜਾ ਰਿਹਾ ਹੈ।
ਪੀਟੀਸੀ ਨੈੱਟਵਰਕ ਵੱਲੋਂ ਨਾਨਕ ਪਾਤਸ਼ਾਹ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਵੱਡੇ ਪੱਧਰ 'ਤੇ ਸਮਾਗਮ ਕਰਵਾਏ ਜਾ ਰਹੇ ਹਨ ਤੇ ਧਾਰਮਿਕ ਗਾਣੇ ਅਤੇ ਸ਼ਬਦ ਵੀ ਰਿਲੀਜ਼ ਕੀਤੇ ਜਾ ਰਹੇ ਹਨ। ਦਰਸ਼ਕਾਂ ਵੱਲੋਂ ਇਹਨਾਂ ਉਪਰਾਲਿਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

You may also like