ਬੱਬੂ ਮਾਨ ਜਲਦ ਲੈ ਕੇ ਹਾਜ਼ਿਰ ਹੋਣਗੇ ਗੀਤ 'ਦਰਦ', ਪੋਸਟਰ ਆਇਆ ਸਾਹਮਣੇ

Written by  Aaseen Khan   |  June 21st 2019 02:04 PM  |  Updated: June 21st 2019 02:04 PM

ਬੱਬੂ ਮਾਨ ਜਲਦ ਲੈ ਕੇ ਹਾਜ਼ਿਰ ਹੋਣਗੇ ਗੀਤ 'ਦਰਦ', ਪੋਸਟਰ ਆਇਆ ਸਾਹਮਣੇ

ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਹੈ। ਉਹਨਾਂ ਦੀਆਂ ਫ਼ਿਲਮਾਂ ਅਤੇ ਗਾਣਿਆਂ ਨੂੰ ਦਰਸ਼ਕ ਹਰ ਵਾਰ ਭਰਵਾਂ ਹੁੰਗਾਰਾ ਦਿੰਦੇ ਹਨ। ਬਹੁਤ ਜਲਦ ਗਾਇਕ, ਅਦਾਕਾਰ ਤੇ ਗੀਤਕਾਰ ਬੱਬੂ ਮਾਨ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਦਰਦ'।ਗੀਤ ਦਾ ਪਹਿਲਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਬੱਬੂ ਮਾਨ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ, ਕੰਪੋਜ਼ ਅਤੇ ਸੰਗੀਤ ਬੱਬੂ ਮਾਨ ਨੇ ਖ਼ੁਦ ਤਿਆਰ ਕੀਤਾ ਹੈ। ਗੀਤ ਦੀ ਰਿਲੀਜ਼ ਦੀ ਤਰੀਕ ਤਾਂ ਹਾਲੇ ਸਾਹਮਣੇ ਨਹੀਂ ਆਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਹ ਗੀਤ ਬਹੁਤ ਜਲਦ ਸੁਣਨ ਨੂੰ ਮਿਲੇਗਾ। 'ਦਰਦ' ਨਾਮ ਦੇ ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ।

Dard babbu maan latest single track out soon babbu maan

ਬੱਬੂ ਮਾਨ ਇਸ ਤੋਂ ਪਹਿਲਾਂ ਪਿਛਲੇ ਮਹੀਨੇ 'ਰਾਤ' ਗੀਤ ਰਿਲੀਜ਼ ਕਰ ਚੁੱਕੇ ਹਨ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਸੀ। ਪਿਛਲੇ ਸਾਲ ਤਕਰੀਬਨ 3 ਸਾਲ ਬਾਅਦ ਫ਼ਿਲਮ ਬਣਜਾਰਾ ਦ ਟਰੱਕ ਡਰਾਈਵਰ ਨਾਲ ਸਿਨੇਮਾ 'ਤੇ ਵਾਪਸੀ ਕਰਨ ਵਾਲੇ ਬੱਬੂ ਮਾਨ ਇਸ ਸਾਲ 'ਸੁੱਚਾ ਸੂਰਮਾ' ਫ਼ਿਲਮ 'ਚ ਲੋਕ ਨਾਇਕ ਸੁੱਚੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜਿਸ ਦੇ ਸੈੱਟ ਤੋਂ ਕਈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ।

ਹੋਰ ਵੇਖੋ : ਕੰਵਰ ਗਰੇਵਾਲ ਦੀ ਅਵਾਜ਼ ‘ਚ ਇੰਝ ਲੋਕਾਂ ਨੂੰ ਝੂਮਣ ਲਗਾ ਦਿੰਦੇ ਨੇ ਗਾਇਕ ਸਾਰਥੀ ਕੇ, ਦੇਖੋ ਵੀਡੀਓ

ਬਾਬੂ ਮਾਨ ਦੇ ਕੱਟੜ ਫੈਨਸ ਉਹਨਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਦੇਖਣਾ ਹੋਵੇਗਾ ਬੱਬੂ ਮਾਨ ਦਾ ਗੀਤ ਦਰਦ ਕਦੋਂ ਤੱਕ ਦਰਸ਼ਕਾਂ ਨੂੰ ਸੁਣਨ ਨੂੰ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network