ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਹੋਇਆ ਜਾਰੀ,ਪਾ ਰਿਹਾ ਹੈ ਧਮਾਲਾਂ

Written by  Rajan Sharma   |  July 05th 2018 08:37 AM  |  Updated: July 05th 2018 09:52 AM

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਹੋਇਆ ਜਾਰੀ,ਪਾ ਰਿਹਾ ਹੈ ਧਮਾਲਾਂ

ਪੰਜਾਬੀ ਮਿਊਜ਼ਿਕ ਇੰਡਸਟਰੀ ਦਿਨੋ ਦਿਨ ਤਰੱਕੀ ਦੀਆਂ ਰਹਾਂ ਤੇ ਤੁਰ ਰਹੀ ਹੈ| ਰੋਜ਼ਾਨਾ ਕੋਈ ਨਾ ਕੋਈ ਨਵੇਂ ਗੀਤ ਫੈਨਸ ਲਈ ਆ ਰਹੇ ਹਨ| ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਪੰਜਾਬੀ ਗਾਇਕ ਅਤੇ ਕਲਾਕਾਰ ਸਿੱਧੂ ਮੂਸੇਵਾਲਾ sidhu moosewala  ਦਾ ਨਵਾਂ ਗੀਤ "ਡਾਰਕ ਲਵ" punjabi song | ਜਿੱਥੇ ਕਿ ਇਸ ਗੀਤ ਦੇ ਬੋਲ ਸਿੱਧੂ ਮੁੱਸੇਵਾਲਾ ਦੁਆਰਾ ਲਿਖੇ ਗਏ ਹਨ ਇਹ ਗਾਇਆ ਉਹਨਾਂ ਦੁਆਰਾ ਹੀ ਗਿਆ ਹੈ| ਗੀਤ ਦਾ ਮਿਊਜ਼ਿਕ ਇੰਟੈਂਸ ਵਲੋਂ ਦਿੱਤਾ ਗਿਆ ਹੈ| ਬੇਹੱਦ ਖੂਬਸੂਰਤ ਵੀਡੀਓ ਬਲਜੀਤ ਸਿੰਘ ਦਿਓ ਵਲੋਂ ਬਣਾਈ ਗਈ ਹੈ| ਹੰਬਲ ਮਿਊਜ਼ਿਕ ਦੇ ਬੈਨਰ ਹੇਠ ਬਣਿਆ ਇਹ ਗੀਤ ਸੋਸ਼ਲ ਮੀਡਿਆ ਤੇ ਕਾਫੀ ਟਰੈਂਡ ਕਰ ਰਿਹਾ ਹੈ|

https://www.youtube.com/watch?v=MtHugZNPC4Y

ਸਿੱਧੂ ਮੂਸੇਵਾਲਾ sidhu moosewala ਵਾਲਾ ਆਏ ਦਿਨ ਕੋਈ ਨਾ ਕੋਈ ਸੁਰਖੀਆਂ ਵਿਚ ਬਣੇ ਰਹਿੰਦੇ ਹਨ| ਦਸ ਦੇਈਏ ਕਿ ਉਹਨਾਂ ਦਾ ਮਸ਼ਹੂਰ ਗੀਤ “ਫੇਮਸ” punjabi song ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਸੀ| ਜਿਸ ਨਾਲ ਉਹਨਾਂ ਨੂੰ ਵੱਡਾ ਵਾਲਾ ਝਟਕਾ ਲੱਗਾ ਹੋਇਆ ਸੀ| ਉਹਨਾਂ ਦੇ ਇਸ ਗੀਤ ਉੱਪਰ ਕਾਪੀਰਾਈਟ ਦਾ ਕੇਸ ਹੋ ਗਿਆ ਸੀ| ਕਿਸੇ ਖੱਦਰ ਸਿੰਘ ਨਾਮ ਦੇ ਵਿਅਕਤੀ ਨੇ ਗੀਤ ਉੱਪਰ ਕਾਪੀਰਾਈਟ ਕਲੇਮ ਕੀਤਾ ਸੀ| ਜਿਸ ਕਾਰਨ ਯੂ ਟਿਊਬ ਨੇ ਇਹ ਗਾਣਾ ਆਪਣੀ ਸਾਈਟ ਤੋਂ ਡਿਲੀਟ ਕਰ ਦਿੱਤਾ ਸੀ।

sidhu moose wala

ਲਵਿਸ਼ ਰਿਕਾਰਡਸ ਦੇ ਬੈਨਰ ਹੇਠ ਬਣੇ ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ sidhu moosewala ਦੁਆਰਾ ਹੀ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ਇਨਟੈਂਸ ਦੁਆਰਾ ਦਿੱਤਾ ਗਿਆ ਹੈ| ਇਸ ਤੋਂ ਪਹਿਲਾਂ ਵੀ ਗਾਇਕਾ ਨਿਮਰਤ ਖੈਰਾ ਦਾ ਗੀਤ ਡਿਲੀਟ ਕੀਤਾ ਗਿਆ ਸੀ ਜਿਸ ਉੱਪਰ ਹਾਲੀ ਤੱਕ ਕੋਈ ਵੀ ਐਕਸ਼ਨ ਨਹੀਂ ਲਿੱਤਾ ਗਿਆ| ਪਰ ਸਿੱਧੂ ਮੂਸੇਵਾਲਾ ਦਾ ਗੀਤ ਯੂ ਟਿਊਬ ਤੋਂ ਡਿਲੀਟ ਕਰ ਦਿੱਤਾ ਸੀ ਪਰ ਮੁੜ ਤੋਂ ਫੈਨਸ ਦੇ ਪਿਆਰ ਸਦਕਾਂ ਗੀਤ punjabi song ਰਿਸਟੋਰ ਕਰ ਦਿੱਤਾ ਗਿਆ ਸੀ|

https://www.instagram.com/p/BkTMqu5H-q4/?taken-by=sidhu_moosewala


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network