‘ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਇਹ ਲੜਾਈ ਤੁਹਾਡੀ ਸਭ ਦੀ ਹੈ’, ਦਰਸ਼ਨ ਔਲਖ ‘Kisaan’ ਗਾਣੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ

written by Lajwinder kaur | December 03, 2020

ਪੰਜਾਬੀ ਐਕਟਰ ਦਰਸ਼ਨ ਔਲਖ ਜੋ ਕੇ ਲਗਾਤਾਰ ਕਿਸਾਨ ਸੰਘਰਸ਼ ਚ ਆਪਣੀ ਆਵਾਜ਼ ਪੂਰੇ ਜੋਸ਼ ਨਾਲ ਰੱਖ ਰਹੇ ਨੇ। ਕਿਸਾਨਾਂ ਦੇ ਹੱਕਾਂ ਨੂੰ ਬਿਆਨ ਕਰਦੇ ਹੋਏ ਉਹ ਆਪਣੀ ਆਵਾਜ਼ 'ਚ ਕਿਸਾਨ (Kisaan) ਗੀਤ ਲੈ ਕੇ ਆਏ ਨੇ ।kisaan song pic ਹੋਰ ਪੜ੍ਹੋ : ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਿਤ ਮਨਮੋਹਨ ਵਾਰਿਸ ਤੇ ਕਮਲ ਹੀਰ ਦਾ ਨਵਾਂ ਗੀਤ ‘ਤੀਰ ਤੇ ਤਾਜ’
ਜੇ ਗੱਲ ਕਰੀਏ ਗਾਣੇ ਦੇ ਬੋਲ ਵੀ ਖੁਦ ਦਰਸ਼ਨ ਔਲਖ ਨੇ ਹੀ ਲਿਖੇ ਨੇ । ਗੀਤ ਦੇ ਬੋਲ Muzic Romeo ( Simran Jeet ) ਨੇ ਦਿੱਤੇ ਨੇ । ਗਾਣੇ ਨੂੰ DAP RECORDS ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । inside pic of kisaan ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਗਾਣੇ ਦੇ ਲਿੰਕ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਇਹ ਲੜਾਈ ਤੁਹਾਡੀ ਸਭ ਦੀ ਹੈ । ਕਿਸਾਨਾਂ ਦਾ ਸਾਥ ਨਾਂ ਦੇਣ ਵਾਲਿਓ ਕੋਈ ਗੱਲ ਨਹੀਂ ਜੇ ਕਿਸਾਨ ਅੰਨ ਉਗਾ ਸਕਦਾ ਹੈ ਤਾਂ ਕਿਸਾਨ ਹੱਲ ਵੀ ਕੱਢ ਲਊਗਾ ਵੱਧ ਤੋਂ ਵੱਧ ਸ਼ੇਅਰ ਕਰੋ ਜੀ’ । kisani pic  

0 Comments
0

You may also like