Advertisment

ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋਏ ਦਰਸ਼ਨ ਔਲਖ, ਕਿਹਾ ‘ਮਾਂ ਤੋਂ ਬਾਅਦ ਦੁਆਵਾਂ ਕੋਈ ਨਹੀਂ ਦਿੰਦਾ ਅਤੇ ਪਿਤਾ ਤੋਂ ਬਾਅਦ….’

author-image
By Shaminder
New Update
ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋਏ ਦਰਸ਼ਨ ਔਲਖ, ਕਿਹਾ ‘ਮਾਂ ਤੋਂ ਬਾਅਦ ਦੁਆਵਾਂ ਕੋਈ ਨਹੀਂ ਦਿੰਦਾ ਅਤੇ ਪਿਤਾ ਤੋਂ ਬਾਅਦ….’
Advertisment
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ । ਜੀ ਹਾਂ ਮਾਂ (Mother)ਜਿਸ ਦੇ ਪੈਰਾਂ ‘ਚ ਜੰਨਤ ਹੁੰਦੀ ਹੈ ਅਤੇ ਪਿਤਾ ਸਿਰਾਂ ਦੇ ਤਾਜ ਹੁੰਦੇ ਨੇ । ਇਨ੍ਹਾਂ ਦੋਵਾਂ ਤੋਂ ਬਿਨ੍ਹਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ, ਇਸ ਦਾ ਦੁੱਖ ਉਹੀ ਜਾਣ ਸਕਦਾ ਹੈ । ਜਿਸ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ । ਦਰਸ਼ਨ ਔਲਖ
Advertisment
(Darshan Aulakh) ਵੀ ਆਪਣੇ ਮਾਪਿਆਂ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੇ ਹਨ । Darshan Aulakh image from instagram ਹੋਰ ਪੜ੍ਹੋ : ਏਪੀ ਢਿੱਲੋਂ ਆਪਣੇ ਪਿੰਡ ਵਾਲੇ ਸਕੂਲ ‘ਚ ਪਹੁੰਚਿਆ, ਸਕੂਲ ਦੇ ਦਿਨਾਂ ਦੀਆਂ ਯਾਦਾਂ ਕੀਤੀਆਂ ਤਾਜ਼ੀਆਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੇ ਮਾਪਿਆਂ ਦੇ ਨਾਲ ਨਜ਼ਰ ਆ ਰਹੇ ਹਨ । ਇਹ ਤਸਵੀਰ ਉਨ੍ਹਾਂ ਦੇ ਯੂਨੀਵਰਸਿਟੀ ਦੇ ਦੌਰਾਨ ਪੜ੍ਹਾਈ ਦੇ ਦਿਨਾਂ ਦੀ ਹੈ ।
Advertisment
Darshan Aulakh ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਕਾਸ਼ 2018 ਵਾਪਸ ਆ ਜਾਵੇ’ ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਮਾਂ ਤੋਂ ਬਾਅਦ ਦੁਨੀਆਂ ਵਿੱਚ ਕੋਈ ਦੁਆਵਾਂ ਦੇਣ ਵਾਲਾ ਨਹੀਂ ਹੁੰਦਾ ਅਤੇ ਪਿਤਾ ਦੇ ਜਾਣ ਤੋਂ ਬਾਅਦ ਕੋਈ ਹੌਸਲਾ ਦੇਣ ਵਾਲਾ ਨਹੀਂ ਹੁੰਦਾ ਇਕ ਯਾਦ ਮੈਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਦੋਂ ਭੰਗੜੇ ਵਿੱਚ “ ਕਲਰ “ ਮਿਲਿਆ ਸੀ ਤਾਂ ਬੇਬੇ-ਬਾਪੂ ਨੇ ਐਸਾ ਅਸ਼ੀਰਵਾਦ ਦਿੱਤਾ ਸੀ ਜੋ ਅੱਜ ਇਸ ਮੁਕਾਮ ਤੇ ਹਾਂ’। Darshan Aulakh ,,, image From instagram ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਪਾਲੀਵੁੱਡ ਦੇ ਨਾਲ-ਨਾਲ ਉਨ੍ਹਾਂ ਨੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment