ਦਰਸ਼ਨ ਔਲਖ ਨੇ ਹਰਿਆਣਾ ਪੁਲਿਸ ਦੇ ਬੰਬ ਨੂੰ ਠੁੱਸ ਕਰਨ ਵਾਲੇ ਬਹਾਦਰ ਕਿਸਾਨ ਦੀ ਵੀਡੀਓ ਕੀਤੀ ਸਾਂਝੀ, ਦੱਸੀ ਪੂਰੀ ਕਹਾਣੀ

Written by  Rupinder Kaler   |  November 27th 2020 12:16 PM  |  Updated: November 27th 2020 12:16 PM

ਦਰਸ਼ਨ ਔਲਖ ਨੇ ਹਰਿਆਣਾ ਪੁਲਿਸ ਦੇ ਬੰਬ ਨੂੰ ਠੁੱਸ ਕਰਨ ਵਾਲੇ ਬਹਾਦਰ ਕਿਸਾਨ ਦੀ ਵੀਡੀਓ ਕੀਤੀ ਸਾਂਝੀ, ਦੱਸੀ ਪੂਰੀ ਕਹਾਣੀ

ਖੇਤੀ ਬਿੱਲਾਂ ਖਿਲਾਫ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ । ਇਸ ਸਭ ਦੇ ਚਲਦੇ ਹਾਈਵੇਅ ਤੇ ਕਿਸਾਨਾਂ ਦੇ ਦਿੱਲੀ ਮਾਰਚ ਨੂੰ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦਰਮਿਆਨ ਕਿਸਾਨ ਅੱਗੇ ਵੱਧਣ ਦੀ ਜ਼ਿੱਦ ਉੱਤੇ ਅੜੇ ਰਹੇ ਤਾਂ ਪੁਲਿਸ ਨੇ ਕਿਸਾਨਾਂ ਨਾਲ ਸਖਤੀ ਵਰਤਣ ਦੀ ਕੋਸ਼ਿਸ਼ ਕੀਤੀ । ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਠੰਡ ਦੇ ਇਸ ਮੌਸਮ ਵਿੱਚ ਕਿਸਾਨਾਂ ਉੱਤੇ ਪਾਣੀਆਂ ਦੀਆਂ ਬੋਛਾਰਾਂ ਮਾਰੀਆਂ ਗਈਆਂ ।

ਹੋਰ ਪੜ੍ਹੋ :

darshan

ਕੁਝ ਥਾਂਵਾਂ ਤੇ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਗਏ, ਪਰ ਇਸ ਦਰਮਿਆਨ ਅਚਾਨਕ ਇੱਕ ਦਲੇਰ ਕਿਸਾਨ ਨੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ । ਇਸ ਕਿਸਾਨ ਦੀ ਟਰਾਲੀ ਵਿੱਚ ਹਰਿਆਣਾ ਪੁਲਿਸ ਵੱਲੋਂ ਬੰਬ ਸੁੱਟਿਆ ਗਿਆ ਸੀ । ਇਸ ਧੁੱਖਦੇ ਬੰਬ ਨੂੰ ਕਿਸਾਨ ਨੇ ਆਪਣੇ ਹੱਥ ਵਿੱਚ ਫੜਿਆ ਤੇ ਉਸ ਨੂੰ ਦੂਰ ਵਗਾਹ ਮਾਰਿਆ ।

ਇਸ ਸਭ ਦੇ ਚਲਦੇ ਕਿਸਾਨ ਦਾ ਹੱਥ ਵੀ ਝੁਲਸ ਗਿਆ । ਇਸ ਦੀ ਪੂਰੀ ਵੀਡੀਓ ਅਦਾਕਾਰ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓਾਂ ਵਿੱਚ ਦਰਸ਼ਨ ਔਲਖ ਨੇ ਪੂਰੇ ਘਟਨਾ ਕਰਮ ਬਾਰੇ ਦੱਸਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network