Trending:
ਦਰਸ਼ਨ ਔਲਖ ਦਾ ਨਵਾਂ ਗੀਤ ‘ਸਤਲੁਜ ਦਾ ਪਾਣੀ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਪੰਜਾਬੀ ਐਕਟਰ ਦਰਸ਼ਨ ਔਲਖ ਚੰਗੀ ਅਦਾਕਾਰੀ ਦੇ ਨਾਲ ਨਾਲ ਵਧੀਆ ਆਵਾਜ਼ ਦੇ ਵੀ ਮਾਲਕ ਹਨ । ਉਹਨਾਂ ਦਾ ਨਵਾਂ ਗਾਣਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ‘ਸਤਲੁਜ ਦਾ ਪਾਣੀ’ ਟਾਈਟਲ ਹੇਠ ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਤੇ ਰਿਲੀਜ਼ ਕੀਤਾ ਗਿਆ ਹੈ ।

ਹੋਰ ਪੜ੍ਹੋ :
ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਦੀ ਮੌਤ ਨੂੰ ਲੈ ਕੇ ਉਸ ਦੇ ਬੁਆਏ ਫਰੈਂਡ ਨੇ ਕੀਤਾ ਵੱਡਾ ਖੁਲਾਸਾ

ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੇ ਹਨ । ਇਸ ਗੀਤ ਦੇ ਬੋਲ ਅਮਨਦੀਪ ਸਿੰਘ ਅਮਨ ਗਲਾਸਗੋ ਵੱਲੋਂ ਲਿਖੇ ਗਏ ਨੇ ਤੇ ਮਿਊਜ਼ਿਕ ਸ਼ਮਿੳਰ ਂਚਿਕ ਨੇ ਤਿਆਰ ਕੀਤਾ ਹੈ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਤੇ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਸੁਣ ਸਕਦੇ ਹੋ ।