Advertisment

ਬੱਬੂ ਮਾਨ ਦਾ ਚੇਲਾ ਦਰਸ਼ਨ ਲੱਖੇਵਾਲ ਤੁਰਿਆ ਬੱਬੂ ਮਾਨ ਦੀ ਰਾਹ,ਗੀਤ ਰਾਹੀਂ ਦੇ ਰਿਹਾ ਸਮਾਜ ਨੂੰ ਸੁਨੇਹਾ

author-image
By Shaminder
New Update
ਬੱਬੂ ਮਾਨ ਦਾ ਚੇਲਾ ਦਰਸ਼ਨ ਲੱਖੇਵਾਲ ਤੁਰਿਆ ਬੱਬੂ ਮਾਨ ਦੀ ਰਾਹ,ਗੀਤ ਰਾਹੀਂ ਦੇ ਰਿਹਾ ਸਮਾਜ ਨੂੰ ਸੁਨੇਹਾ
Advertisment
ਦਰਸ਼ਨ ਲੱਖੇਵਾਲ ਦੀ ਪਰਫਾਰਮੈਂਸ ਦੀ ਵੀਡੀਓ ਸਾਹਮਣੇ ਆਈ ਹੈ । ਇਸ ਵੀਡੀਓ 'ਚ ਉਹ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੇ ਮੁੱਦੇ ਨੂੰ ਚੁੱਕਿਆ ਹੈ ।ਬੇਰੁਜ਼ਗਾਰੀ ਅਤੇ ਨਸ਼ਾ ਅਜਿਹੀਆਂ ਸਮੱਸਿਆਵਾਂ ਨੇ ਜੋ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀਆਂ ਨੇ । ਹੋਰ ਵੇਖੋ :ਗਾਇਕ ਗਾਉਂਦੇ ਨੇ ਬੱਬੂ ਮਾਨ ਦੇ ਗਾਣੇ ਤੇ ਬੱਬੂ ਮਾਨ ਗਾਉਂਦਾ ਹੈ ਦਰਸ਼ਨ ਲੱਖੇਵਾਲ ਦੇ ਗਾਣੇ, ਦੇਖੋ ਵੀਡੀਓ https://www.instagram.com/p/BxhIESbntpe/ ਨਸ਼ਾ ਸਮਾਜ 'ਚ ਅਜਿਹੇ ਕੋਹੜ ਵਾਂਗ ਹੈ ਜਿਸ ਨੇ ਕਈ ਘਰ ਬਰਬਾਦ ਕਰਕੇ ਰੱਖ ਦਿੱਤੇ ਨੇ । ਪਰ ਇਸ ਦੀ ਮੂਲ ਜੜ ਦਾ ਜ਼ਿਕਰ ਕਰੀਏ ਤਾਂ ਸਭ ਤੋਂ ਵੱਡੀ ਸਮੱਸਿਆ ਹੈ ਬੇਰੁਜ਼ਗਾਰੀ । ਜਿਸ ਕਰਕੇ ਇਨਸਾਨ ਕਈ ਵਾਰ ਕੁਰਾਹੇ ਵੀ ਤੁਰ ਪੈਂਦਾ ਹੈ  ਅਤੇ ਕਈ ਨਸ਼ਿਆਂ ਦੀ ਗ੍ਰਿਫਤ 'ਚ ਆ ਜਾਂਦਾ ਹੈ । ਦਰਸ਼ਨ ਲੱਖੇਵਾਲ ਨੇ ਵੀ ਆਪਣੇ ਇਸ ਗੀਤ 'ਚ ਇਸੇ ਹੀ ਸਮੱਸਿਆ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਤੋਂ ਸਾਫ਼ ਹੁੰਦਾ ਹੈ ਕਿ ਬੱਬੂ ਮਾਨ ਦਾ ਸ਼ਾਗਿਰਦ ਬੱਬੂ ਮਾਨ ਦੀ ਰਾਹ 'ਤੇ ਤੁਰ ਪਿਆ ਹੈ ਅਤੇ ਉਸ ਵਾਂਗ ਹੀ ਆਪਣੇ ਗੀਤਾਂ ਰਾਹੀਂ ਸਮਾਜ ਨੂੰ ਚਿਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment