ਫਤਿਹਵੀਰ ਨੂੰ ਸ਼ਰਧਾਂਜਲੀ ਦੇਣ ਲਈ ਦਰਸ਼ਨ ਲੱਖੇਵਾਲ ਲੈ ਕੇ ਆ ਰਹੇ ਨੇ ਗੀਤ

Written by  Aaseen Khan   |  June 26th 2019 12:32 PM  |  Updated: June 26th 2019 12:32 PM

ਫਤਿਹਵੀਰ ਨੂੰ ਸ਼ਰਧਾਂਜਲੀ ਦੇਣ ਲਈ ਦਰਸ਼ਨ ਲੱਖੇਵਾਲ ਲੈ ਕੇ ਆ ਰਹੇ ਨੇ ਗੀਤ

2 ਸਾਲ ਦਾ ਫਤਿਹਵੀਰ ਜਿਹੜਾ ਪਿਛਲੇ ਦਿਨੀਂ ਸੰਗਰੂਰ ਦੇ ਭਗਵਾਨਪੁਰਾ ਪਿੰਡ 'ਚ ਇੱਕ ਬੋਰਵੈੱਲ 'ਚ ਡਿੱਗਣ ਕਾਰਣ ਉੱਥੇ ਹੀ ਦਮ ਤੋੜ ਗਿਆ। ਫਤਿਹਵੀਰ ਦੀ ਮੌਤ ਨੇ ਪ੍ਰਸ਼ਾਸ਼ਨ ਅਤੇ ਸਰਕਾਰਾਂ ਦੀ ਪੋਲ ਖੋਲ ਦਿੱਤੀ ਸੀ। ਹਰ ਕੋਈ ਦੁਖੀ ਹਿਰਦੇ ਨਾਲ ਫਤਿਹਵੀਰ ਨੂੰ ਯਾਦ ਕਰ ਰਿਹਾ ਹੈ। ਫਤਿਹਵੀਰ ਨੂੰ ਹੁਣ ਗਾਇਕ ਦਰਸ਼ਨ ਲੱਖੇਵਾਲ ਵੀ ਗੀਤ ਰਾਹੀਂ ਸ਼ਰਧਾਂਜਲੀ ਦੇਣ ਜਾ ਰਹੇ ਹਨ, ਜਿਸ ਦੇ ਬੋਲ ਵੀ ਉਹਨਾਂ ਨੇ ਖੁਦ ਲਿਖੇ ਹਨ। ਕੁਝ ਦਿਨ ਪਹਿਲਾਂ ਦਰਸ਼ਨ ਲੱਖੇਵਾਲ ਹੋਰਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਫਤਿਹਵੀਰ ਲਈ ਗੀਤ ਗਾਉਣ ਦੀ ਦਰਸ਼ਕਾਂ ਤੋਂ ਸਹਿਮਤੀ ਮੰਗੀ ਸੀ ਜਿਸ ਤੋਂ ਬਾਅਦ ਹੁਣ ਦਰਸ਼ਨ ਲੱਖੇਵਾਲ ਇਹ ਗੀਤ ਲੈ ਕੇ ਆ ਰਹੇ ਹਨ।

ਹੋਰ ਵੇਖੋ : ਸਿੱਧੂ ਮੂਸੇ ਵਾਲਾ ਨੇ ਜਦੋਂ ਕੈਨੇਡਾ ਦੀਆਂ ਸੜਕਾਂ 'ਤੇ ਗਾਇਆ 'ਛੱਲਾ', ਵੀਡੀਓ ਹੋਇਆ ਵਾਇਰਲ

ਇਹ ਗੀਤ ਕਦੋਂ ਰਿਲੀਜ਼ ਕੀਤਾ ਜਾਵੇਗਾ ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸ਼ੋਸ਼ਲ ਮੀਡੀਆ 'ਤੇ ਫਤਿਹਵੀਰ ਲਈ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਗੀਤ ਗਾਏ ਹਨ ਜਿਸ 'ਚ ਪ੍ਰਸ਼ਾਸ਼ਨ ਅਤੇ ਸਰਕਾਰਾਂ ਦੀ ਨਾਕਾਮੀ ਦੇ ਨਾਲ ਨਾਲ ਉਸ ਦੇ ਪਰਿਵਾਰ ਦੇ ਦੁੱਖ ਨੂੰ ਵੀ ਦਰਸਾਇਆ ਗਿਆ ਹੈ। ਬਹੁਤ ਸਾਰੇ ਗਾਇਕਾਂ ਨੇ ਵੀ ਸ਼ੋਸ਼ਲ ਮੀਡੀਆ 'ਤੇ ਫਤਿਹਵੀਰ ਦੀ ਮੌਤ 'ਤੇ ਗੁੱਸਾ ਜ਼ਾਹਿਰ ਕੀਤਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network