Advertisment

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨਜ਼ਰ ਆਉਣਗੇ ਦਰਸ਼ਨ ਰਾਵਲ ਦੇ ਨਵੇਂ ਗੀਤ 'ਚ, ਗਾਇਕ ਨੇ ਸਾਂਝੀ ਕੀਤੀ ਤਸਵੀਰ

author-image
By Lajwinder kaur
New Update
ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨਜ਼ਰ ਆਉਣਗੇ ਦਰਸ਼ਨ ਰਾਵਲ ਦੇ ਨਵੇਂ ਗੀਤ 'ਚ, ਗਾਇਕ ਨੇ ਸਾਂਝੀ ਕੀਤੀ ਤਸਵੀਰ
Advertisment
ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ 13 ਦੇ ਚਰਚਿਤ ਕੰਟੈਸਟੇਂਸ ਰਹਿ ਚੁੱਕੇ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਆਪਣੀ ਕਮਿਸਟਰੀ ਦੇ ਨਾਲ ਕਾਫੀ ਸੁਰਖੀਆਂ ਬਟੋਰੀਆਂ ਸਨ । ਹੁਣ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਦੋਵਾਂ ਦੀ ਕਮਿਸਟਰੀ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ । ਜੀ ਹਾਂ ਦੋਵੇਂ ਇੱਕ ਹੋਰ ਰਿਆਲਟੀ ਸ਼ੋਅ ‘ਚ ਨਜ਼ਰ ਆ ਰਹੇ ਨੇ । ਇਸ ਤੋਂ ਇਲਾਵਾ ਬਹੁਤ ਜਲਦ ਦੋਵੇਂ ਇਕੱਠੇ ਗੀਤ ‘ਚ ਨਜ਼ਰ ਆਉਣਗੇ ।
Advertisment
ਹੋਰ ਵੇਖੋ:37 ਸਾਲ ਦੇ ਹੋਏ Yo Yo Honey Singh, ਪਰਿਵਾਰ ਵਾਲਿਆਂ ਨੇ ਕੁਝ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼, ਪੰਜਾਬੀ ਸਿਤਾਰੇ ਵੀ ਕਰ ਰਹੇ ਨੇ ਬਰਥਡੇਅ ਵਿਸ਼ ਜੀ ਹਾਂ ਬਾਲੀਵੁੱਡ ਸਿੰਗਰ ਦਰਸ਼ਨ ਰਾਵਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ,  ‘ਇਹ ਦੋ ਖ਼ੂਬਸੂਰਤ ਲੋਕਾਂ ਦੇ ਨਾਲ ਆ ਰਿਹਾ ਹੈ ਇੱਕ ਖ਼ੂਬਸੂਰਤ ਗਾਣਾ ਸਿਰਫ਼ ਤੇ ਸਿਰਫ਼ ਤੁਹਾਡੇ ਲਈ’
ਫੋਟੋ ‘ਚ ਦਰਸ਼ਨ ਰਾਵਲ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਨਾਲ ਨਜ਼ਰ ਆ ਰਿਹਾ ਹੈ । ਇਹ ਫੋਟੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਹੁਣ ਤੱਕ ਇਸ ਪੋਸਟ ਨੂੰ ਛੇ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟਸ । ਪ੍ਰਸ਼ੰਸਕ Sidnaaz ਨਾਂਅ ਦੇ ਨਾਲ ਫੇਮਸ ਇਸ ਜੋੜੀ ਨੂੰ ਗੀਤ ‘ਚ ਦੇਖਣ ਲਈ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment