ਜਿਸ ਮਾਊਂਟੇਨ ਮੈਨ ’ਤੇ ਬਾਲੀਵੁੱਡ ਦੀ ਫ਼ਿਲਮ ਬਣੀ ਸੀ, ਉਸ ਦਾ ਪਰਿਵਾਰ ਅੱਜ ਦਾਣੇ-ਦਾਣੇ ਲਈ ਹੋਇਆ ਮੁਹਤਾਜ

Written by  Rupinder Kaler   |  July 24th 2020 03:04 PM  |  Updated: July 24th 2020 03:04 PM

ਜਿਸ ਮਾਊਂਟੇਨ ਮੈਨ ’ਤੇ ਬਾਲੀਵੁੱਡ ਦੀ ਫ਼ਿਲਮ ਬਣੀ ਸੀ, ਉਸ ਦਾ ਪਰਿਵਾਰ ਅੱਜ ਦਾਣੇ-ਦਾਣੇ ਲਈ ਹੋਇਆ ਮੁਹਤਾਜ

ਭਾਰਤ ਦੇ ਮਾਊਂਟੇਨ ਮੈਨ ਦੇ ਨਾਂਅ ਨਾਲ ਮਸ਼ਹੂਰ ਦਸ਼ਰਥ ਮਾਂਝੀ ਨੇ ਪੂਰੀ ਮਾਨਵਤਾ ਲਈ ਮਿਸਾਲ ਕਾਇਮ ਕੀਤੀ ਸੀ । ਉਹਨਾਂ ਨੇ ਆਪਣੀ ਪਤਨੀ ਲਈ ਪਹਾੜ ਨੂੰ ਚੀਰ ਕੇ ਰਸਤਾ ਬਣਾ ਦਿੱਤਾ ਸੀ । ਉਹਨਾਂ ਦੀ ਜ਼ਿੰਦਗੀ ਤੇ ਫ਼ਿਲਮ ‘ਦ ਮਾਊਂਟੇਨ ਮੈਨ’ ਵੀ ਬਣੀ ਸੀ । ਉਹਨਾਂ ਦੀ ਇਸ ਉਪਲਬਧੀ ਨੂੰ ਦੇਖਦੇ ਹੋਏ ਕਈ ਸੜਕਾਂ ਤੇ ਹਸਪਤਾਲ ਦਾ ਨਾਂਅ ਉਹਨਾਂ ਦੇ ਨਾਂਅ ਤੇ ਰੱਖਿਆ ਗਿਆ ਹੈ । ਪਰ ਹੁਣ ਉਹਨਾਂ ਦਾ ਪਰਿਵਾਰ ਭੁੱਖ ਨਾਲ ਜੂਝ ਰਿਹਾ ਹੈ ।

ਉਨ੍ਹਾਂ ਦਾ ਪਰਿਵਾਰ ਕਰਜ਼ ਵਿੱਚ ਡੁੱਬ ਗਿਆ ਹੈ ਤੇ ਘਰ ਦੇ ਗੁਜ਼ਾਰੇ ਲਈ ਲੋਕਾਂ ਅੱਗੇ ਹੱਥ ਅੱਡਣੇ ਪੈ ਰਹੇ ਹਨ । ਮਾਊਂਟੇਨ ਮੈਨ ਦੇ ਬੇਟੇ ਨੂੰ ਬੁਢਾਪਾ ਪੈਂਨਸ਼ਨ ਤੇ ਧੀ ਨੂੰ ਵਿਧਵਾ ਪੈਂਨਸ਼ਨ ਮਿਲਦੀ ਸੀ ਜਿਹੜੀ ਕਿ ਕਿਸੇ ਕਾਰਨ ਕਰਕੇ ਬੰਦ ਹੋ ਗਈ ਹੈ । ਦਸ਼ਰਥ ਮਾਂਝੀ ਦਾ ਦੋਹਤਾ ਮਦਰਾਸ ਵਿੱਚ ਕੰਮ ਕਰਦਾ ਸੀ ਜਿਹੜਾ ਕਿ ਲਾਕਡਾਊਨ ਕਰ ਕੇ ਘਰ ਵਾਪਿਸ ਆ ਗਿਆ ਹੈ । ਹੁਣ ਉਸ ਕੋਲ ਕੋਈ ਕੰਮ ਨਹੀਂ ਹੈ ।

ਕੁਝ ਦਿਨ ਪਹਿਲਾਂ ਮਾਝੀ ਦੀ ਦੋਹਤੀ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਇਲਾਜ਼ ਲਈ ਇਸ ਪਰਿਵਾਰ ਨੂੰ ਕਰਜ਼ ਲੈਣਾ ਪਿਆ ਹੈ । ਘਰ ਦਾ ਗੁਜ਼ਾਰਾ ਹੋਰ ਔਖਾ ਹੋ ਗਿਆ । ਪਰਿਵਾਰ ਲੋਕਾਂ ਦੀ ਦਿੱਤੀ ਮਦਦ ਨਾਲ ਗੁਜ਼ਾਰਾ ਕਰ ਰਿਹਾ ਹੈ ਤੇ ਖਾਣ ਦੇ ਵੀ ਲਾਲੇ ਪਏ ਹੋਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network