'ਦਾਸਤਾਨ-ਏ-ਮੀਰੀ ਪੀਰੀ' ਦਾ ਟਰੇਲਰ ਹੋਇਆ ਰਿਲੀਜ਼, ਸਿੱਖ ਧਰਮ ਦੇ ਮਹਾਨ ਇਤਿਹਾਸ ਨੂੰ ਦਰਸਾਏਗੀ ਫ਼ਿਲਮ

Written by  Rupinder Kaler   |  May 07th 2019 12:15 PM  |  Updated: May 07th 2019 12:15 PM

'ਦਾਸਤਾਨ-ਏ-ਮੀਰੀ ਪੀਰੀ' ਦਾ ਟਰੇਲਰ ਹੋਇਆ ਰਿਲੀਜ਼, ਸਿੱਖ ਧਰਮ ਦੇ ਮਹਾਨ ਇਤਿਹਾਸ ਨੂੰ ਦਰਸਾਏਗੀ ਫ਼ਿਲਮ

ਛਟਮਪੀਰ ਪ੍ਰੋਡਕਸ਼ਨ ਵਲੋਂ ਬਣਾਈ ਅਨੀਮੇਸ਼ਨ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਸਿੱਖ ਧਰਮ ਦੇ ਮਹਾਨ ਇਤਿਹਾਸ ਨੂੰ ਦਰਸਾਇਆ ਗਿਆ ਹੈ । ਇਸ ਫ਼ਿਲਮ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਨਾਮੀ ਦੋ ਤਲਵਾਰਾਂ ਕਿਉਂ ਪਹਿਨੀਆਂ ਸਨ ।

ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ ਵੀ ਦਰਸਾਇਆ ਗਿਆ ਹੈ।ਇਹ ਫ਼ਿਲਮ ਨੌਜਵਾਨ ਪੀੜੀ ਅਤੇ ਛੋਟੇ ਬੱਚਿਆਂ ਨੂੰ ਸਿੱਖ ਧਰਮ ਦੇ ਇਤਿਹਾਸ ਨਾਲ ਜੋੜੇਗੀ । ਮਹਾਨ ਸਿੱਖ ਇਤਿਹਾਸ ਨੂੰ ਦਰਸਾਉਂਦੀ ਧਾਰਮਿਕ ਐਨੀਮੈਸ਼ਨ ਫ਼ਿਲਮ 'ਦਾਸਤਾਨ-ਏ-ਮੀਰੀ ਪੀਰੀ' 5  ਜੂਨ ਨੂੰ ਰਿਲੀਜ਼ ਹੋ ਜਾ ਰਹੀ ਹੈ ।

ਇਸ ਫ਼ਿਲਮ ਦਾ ਨਿਰਮਾਣ ਪ੍ਰੋਡਿਊਸਰ ਮੇਜਰ ਸਿੰਘ, ਗੁਰਮੀਤ ਸਿੰਘ, ਦਿਲਰਾਜ ਸਿੰਘ ਗਿੱਲ, ਮਨਮੋਹਿਤ ਸਿੰਘ ਨੇ ਕੀਤਾ ਹੈ ਜਦੋਂ ਕਿ ਫ਼ਿਲਮ ਦੀ ਕਹਾਣੀ ਗੁਰਜੋਤ ਸਿੰਘ ਵੱਲੋਂ ਲਿਖੀ ਗਈ ਹੈ । ਛਟਮਪੀਰ ਪ੍ਰੋਡਕਸ਼ਨ ਵੱਲੋਂ ਤਿਆਰ ਕੀਤੀ ਗਈ  ਇਸ ਫ਼ਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ ।

https://www.youtube.com/watch?v=Gqo6_GP4vZQ&feature=youtu.be


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network