ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਖਜੂਰ, ਲਾਭ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | December 07, 2020

ਖਜੂਰ ਅਜਿਹੀ ਚੀਜ਼ ਹੈ ਜਿਸ ਦੇ ਬਹੁਤ ਹੀ ਫਾਇਦੇ ਹਨ । ਇਸ ਵਿੱਚ ਖਣਿਜ, ਫਾਈਬਰ ਅਤੇ ਵਿਟਾਮਿਨ ਸਮੇਤ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ । ਸਿਹਤ ਤੋਂ ਇਲਾਵਾ ਖਜੂਰ ਸਾਡੀ ਸੁੰਦਰਤਾ ਨੂੰ ਵੀ ਵਧਾਉਂਦੀ ਹੈ। ਖਜੂਰ ਵਿਚ ਮੌਜੂਦ ਘੁਲਣਸ਼ੀਲ ਰੇਸ਼ੇ ਪਾਚਨ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਮਹੱਤਵਪੂਰਨ ਹਨ। ਇਸਦੇ ਨਿਯਮਤ ਸੇਵਨ ਨਾਲ ਪਾਚਨ ਦੀ ਸਮੱਸਿਆ ਨਹੀਂ ਹੁੰਦੀ। ਇਸ ਦੀ ਵਰਤੋਂ ਨਾਲ ਅਨੀਮੀਆ ਵੀ ਦੂਰ ਹੋ ਜਾਂਦਾ ਹੈ। dates ਹੋਰ ਪੜ੍ਹੋ :

dates ਖਜੂਰ ਆਇਰਨ ਨਾਲ ਭਰਪੂਰ ਹੁੰਦੀ ਹੈ, ਜਿਸ ਕਾਰਨ ਸਰੀਰ ਵਿਚ ਹੀਮੋਗਲੋਬਿਨ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ। ਦੁੱਧ ਵਿਚ ਖਜੂਰਾਂ ਪਾਕੇ ਪੀਣ ਨਾਲ ਬਲੱਡ ਸਰਕੂਲੇਸ਼ਨ ਚੰਗਾ ਹੁੰਦਾ ਹੈ। ਇਸ ਨਾਲ ਚਮੜੀ ਵਿਚ ਚਮਕ ਆ ਜਾਂਦੀ ਹੈ। ਖਜੂਰਾਂ ਵਿਟਾਮਿਨ ਸੀ ਅਤੇ ਡੀ ਨਾਲ ਭਰਪੂਰ ਹੁੰਦੀਆਂ ਹਨ। dates ਇਸ ਲਈ ਇਸ ਦਾ ਸੇਵਨ ਚਮੜੀ ਨੂੰ ਤੰਦਰੁਸਤ ਰੱਖਣ ਵਿਚ ਮਦਦਗਾਰ ਹੈ। ਇਹ ਵਾਲਾਂ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੁੰਦੇ ਹਨ। ਆਇਰਨ ਨਾਲ ਭਰਪੂਰ ਹੋਣ ਕਾਰਨ ਖਜੂਰਾਂ ਦੀ ਖੋਪੜੀ ਵਿਚ ਖੂਨ ਦੇ ਗੇੜ ਵਿਚ ਸੁਧਾਰ ਕਰਦਾ ਹੈ।

0 Comments
0

You may also like