ਖਜੂਰ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਇਹ ਬਿਮਾਰੀਆਂ ਹੁੰਦੀਆਂ ਹਨ ਦੂਰ

written by Rupinder Kaler | June 18, 2021

ਖਜੂਰ ’ਚ ਵਿਟਾਮਿਨਜ਼, ਮਿਨਰਲਜ਼, ਕੈਲਸ਼ੀਅਮ ਤੇ ਆਇਰਨ ਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਖਜੂਰ ’ਚ ਕੋਲੈਸਟ੍ਰੋਲ ਨਹੀਂ ਹੁੰਦਾ ਅਤੇ ਨਾਲ ਹੀ ਫੈਟ ਵੀ ਘੱਟ ਹੁੰਦਾ ਹੈ। ਖਜੂਰ ’ਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਸੇਲੇਨਿਯਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਖਜੂਰ ਖਾਣ ਨਾਲ ਬਾਡੀ ਨੂੰ ਅਣਗਿਣਤ ਫਾਇਦੇ ਹਨ। dates ਹੋਰ ਪੜ੍ਹੋ : ‘ਬਾਬਾ ਕਾ ਢਾਬਾ’ ਵਾਲੇ ਕਾਂਤਾ ਪ੍ਰਸਾਦ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼ dates ਖਜੂਰ ’ਚ ਆਇਰਨ ਭਰਪੂਰ ਮਾਤਰਾ ’ਚ ਹੁੰਦਾ ਹੈ, ਜਿਸ ਨਾਲ ਸਰੀਰ ’ਚ ਆਇਰਨ ਦੀ ਕਮੀ ਪੂਰੀ ਹੁੰਦੀ ਹੈ। ਖਜੂਰ ਪਾਚਣ ਨੂੰ ਦਰੁਸਤ ਰੱਖਦੀ ਹੈ। ਇਸ ’ਚ ਫਾਇਬਰ ਹੁੰਦਾ ਹੈ ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਕੇ ਪੇਟ ਸਾਫ਼ ਰੱਖਦਾ ਹੈ। ਖਜੂਰ ਸਰੀਰ ’ਚ ਹੋਣ ਵਾਲੀ ਕਮਜ਼ੋਰੀ ਨੂੰ ਦੂਰ ਕਰਕੇ ਬਾਡੀ ਨੂੰ ਐਨਰਜੇਟਿਕ ਬਣਾਉਂਦੀ ਹੈ। dates ਖਜੂਰ ’ਚ ਭਾਰੀ ਮਾਤਰਾ ’ਚ ਵਿਟਾਮਿਨ ਏ ਪਾਇਆ ਜਾਂਦਾ ਹੈ। ਵਿਟਾਮਿਨ ਏ ਦੀ ਕਮੀ ਨਾਲ ਅੱਖਾਂ ਦੀ ਰੌਸ਼ਨੀ ’ਤੇ ਅਸਰ ਪੈਂਦਾ ਹੈ। ਰੋਜ਼ਾਨਾ ਖਜ਼ੂਰ ਦੇ ਸੇਵਨ ਨਾਲ ਭਾਰ ਨੂੰ ਵੀ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ। ਰੋਜ਼ਾਨਾ ਖਾਲੀ ਪੇਟ ਦੋ ਖਜ਼ੂਰ ਦਾ ਸੇਵਨ ਕਰੋ ਤੇ ਇਸਤੋਂ ਬਾਅਦ ਇਕ ਗਲਾਸ ਗੁਨਗੁਣਾ ਪਾਣੀ ਪੀ ਲਓ। ਇਸ ਨਾਲ ਭੁੱਖ ਘੱਟ ਲੱਗੇਗੀ ਅਤੇ ਪੇਟ ਦੀ ਚਰਬੀ ਵੀ ਘੱਟ ਹੋਵੇਗੀ।

0 Comments
0

You may also like