ਅੰਮ੍ਰਿਤਸਰ 'ਚ ਕੀਤਾ ਗਿਆ ਲਾਚੀ ਬਾਵਾ ਦਾ ਅੰਤਿਮ ਸਸਕਾਰ,ਅਨੀਤਾ ਦੇਵਗਨ,ਘੁੱਲੇ ਸ਼ਾਹ ਸਣੇ ਕਈ ਹਸਤੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

written by Shaminder | February 14, 2020

ਆਪਣੀ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ਦੇ ਰਾਜ ਕਰਨ ਵਾਲੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਧੀ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ,ਜਿਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਅੰਮ੍ਰਿਤਸਰ 'ਚ ਕੀਤਾ ਗਿਆ । ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਨਾਮੀ ਹਸਤੀਆਂ ਨੇ ਉਨ੍ਹਾਂ ਦੇ ਅੰਤਿਮ ਸਸਕਾਰ ਦੇ ਮੌਕੇ 'ਤੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ।

ਹੋਰ ਵੇਖੋ: ਲੋਕ ਗਾਇਕਾ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦਿਹਾਂਤ,ਅਮਰਿੰਦਰ ਗਿੱਲ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ

https://www.instagram.com/p/B5j-Yyal6z-/

ਇਸ ਮੌਕੇ ਅਨੀਤਾ ਦੇਵਗਨ,ਘੁੱਲੇ ਸ਼ਾਹ ਉਰਫ਼ ਸੁਰਿੰਦਰ ਪਰਿੰਦਾ,ਹਰਦੀਪ ਗਿੱਲ,ਜਤਿੰਦਰ ਕੌਰ ਸਣੇ ਕਈ ਹਸਤੀਆਂ ਪਹੁੰਚੀਆਂ ਅਤੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ।ਅਨੀਤਾ ਦੇਵਗਨ ਨੇ ਲਾਚੀ ਬਾਵਾ ਦੀ ਮੌਤ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ ।

https://www.instagram.com/p/B5XjmxsFdLM/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਮਰਿੰਦਰ ਗਿੱਲ,ਜਸਬੀਰ ਜੱਸੀ,ਸੁਦੇਸ਼ ਕੁਮਾਰੀ ਸਣੇ ਪੰਜਾਬੀ ਇੰਡਸਟਰੀ ਦੀਆਂ ਨਾਮੀ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।ਦੱਸ ਦਈਏ ਕਿ ਲਾਚੀ ਬਾਵਾ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸੀ।

https://www.instagram.com/p/B25_FtjFef_/

ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਤੇ ਬੁੱਧਵਾਰ ਨੂੰ ਉਨ੍ਹਾਂ ਲੁਧਿਆਣਾ ਦੇ ਹਸਪਤਾਲ 'ਚ ਇਲਾਜ ਅਧੀਨ ਦਮ ਤੋੜ ਦਿੱਤਾ।ਲਾਚੀ ਬਾਵਾ ਨੇ ਆਪਣੀ ਮਾਤਾ ਗੁਰਮੀਤ ਬਾਵਾ ਤੇ ਭੈਣ ਗਲੋਰੀ ਬਾਵਾ ਨਾਲ ਕਈ ਗੀਤ ਗਾਏ ਸਨ।

You may also like