ਇਸ ਭਾਰਤੀ ਫ਼ਿਲਮ ਦਾ ਐਕਸ਼ਨ ਸੀਨ ਕਰਦੇ ਨਜ਼ਰ ਆਏ ਡੇਵਿਡ ਵਾਰਨਰ, ਵੀਡੀਓ ਵਾਇਰਲ

written by Shaminder | January 27, 2022

ਫ਼ਿਲਮ ਪੁਸ਼ਪਾ (Pushpa) ਦਾ ਕ੍ਰੇਜ਼ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਿਹਾ ਹੈ ।ਬਾਲੀਵੁੱਡ ਅਤੇ ਸਾਊਥ ਫ਼ਿਲਮਾਂ ਦਾ ਜਾਦੂ ਹੁਣ ਵਿਦੇਸ਼ੀਆਂ ਦੇ ਵੀ ਸਿਰ ਚੜਨ ਲੱਗਾ ਹੈ । ਬੀਤੇ ਕਈ ਦਿਨਾਂ ਤੋਂ ਦੋ ਭੈਣ ਭਰਾਵਾਂ ਦੇ ਬਾਲੀਵੁੱਡ ਗੀਤਾਂ ‘ਤੇ ਬਣਾਏ ਜਾ ਰਹੇ ਵੀਡੀਓ ਜਿੱਥੇ ਖੂਬ ਪਸੰਦ ਕੀਤੇ ਜਾ ਰਹੇ ਹਨ । ਉੱਥੇ ਹੀ ਆਸਟ੍ਰੇਲੀਆ ਕ੍ਰਿਕੇਟ ਟੀਮ ਦੇ  ਬੱਲੇਬਾਜ਼ ਡੇਵਿਡ ਵਾਰਨਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਫ਼ਿਲਮ ਦੇ ਗੀਤ 'ਤੇ ਡਾਂਸ ਕਰਦੇ ਡੇਵਿਡ ਵਾਰਨਰ (David Warner)  ਨੇ ਇਕ ਤੋਂ ਬਾਅਦ ਇਕ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ ਹਨ।

David warner

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਬ੍ਰਹਮ ਕੁਮਾਰੀ ਆਸ਼ਰਮ ‘ਚ ਸਾਦਗੀ ਨਾਲ ਮਨਾਇਆ ਜਨਮ ਦਿਨ, ਤਸਵੀਰ ਹੋ ਰਹੀ ਵਾਇਰਲ

ਇਸ ਕੜੀ 'ਚ ਉਨ੍ਹਾਂ ਨੇ ਇਕ ਹੋਰ ਵੀਡੀਓ ਪੋਸਟ ਕੀਤੀ ਹੈ। ਇਸ ਵਾਰ ਉਹ ਡਾਂਸ ਕਰਦੇ ਨਹੀਂ ਸਗੋਂ ਫ਼ਿਲਮ ਦੇ ਐਕਸ਼ਨ ਸੀਨ 'ਚ ਹੱਥ ਅਜ਼ਮਾਉਂਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਡੇਵਿਡ ਵਾਰਨਰ ਫ਼ਿਲਮ ‘ਪੁਸ਼ਪਾ’ ਦੇ ਐਕਸ਼ਨ ਸੀਨਸ ‘ਤੇ ਐਕਟ ਕਰ ਰਹੇ ਹਨ ।

David warner,, image From instagram

ਉਨ੍ਹਾਂ ਨੇ ਇਨ੍ਹਾਂ ਸਾਰੇ ਦ੍ਰਿਸ਼ਾਂ 'ਚ ਅੱਲੂ ਅਰਜੁਨ ਦੇ ਚਿਹਰੇ 'ਤੇ ਆਪਣਾ ਚਿਹਰਾ ਮਰਜ਼ ਕਰ ਦਿੱਤਾ ਹੈ। ਚਿਹਰਿਆਂ ਨੂੰ ਇੰਨਾ ਮਰਜ਼ ਕਰ ਦਿੱਤਾ ਗਿਆ ਹੈ ਕਿ ਤੁਸੀਂ ਇੱਕ ਪਲ ਲਈ ਵੀ ਨਹੀਂ ਸੋਚੋਗੇ ਕਿ ਇਹ ਇੱਕ ਫੇਸ ਮਰਜ਼ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਡੇਵਿਡ ਵਾਰਨਰ ਹੀ ਫ਼ਿਲਮ ਦੇ ਅਸਲੀ ਹੀਰੋ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਡੇਵਿਡ ਵਾਰਨਰ ਨੇ ਇਸ ਫ਼ਿਲਮ ਦੇ ਗੀਤ ‘ਤੇ ਡਾਂਸ ਕੀਤਾ ਸੀ ਅਤੇ ਇਹ ਵੀਡੀਓ ਵੀ ਖੂਬ ਵਾਇਰਲ ਹੋਇਆ ਸੀ ।

 

View this post on Instagram

 

A post shared by David Warner (@davidwarner31)

 

You may also like