ਆਸਟ੍ਰੇਲੀਅਨ ਕ੍ਰਿਕੇਟਰ David Warner ਨੇ ਆਪਣੀ ਪਤਨੀ ਦੇ ਨਾਲ ਇੰਡੀਅਨ ਗੀਤ ਦੇ ਕੀਤਾ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

Written by  Lajwinder kaur   |  April 30th 2020 05:08 PM  |  Updated: April 30th 2020 05:08 PM

ਆਸਟ੍ਰੇਲੀਅਨ ਕ੍ਰਿਕੇਟਰ David Warner ਨੇ ਆਪਣੀ ਪਤਨੀ ਦੇ ਨਾਲ ਇੰਡੀਅਨ ਗੀਤ ਦੇ ਕੀਤਾ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਕੋਵਿਡ-19 ਦੀ ਮਹਾਂਮਾਰੀ ਦੇ ਚੱਲਦੇ ਸਾਰੇ ਕ੍ਰਿਕੇਟਰਸ ਨੂੰ ਅਣਚਾਹਿਆ ਬ੍ਰੇਕ ਮਿਲ ਗਿਆ ਹੈ । ਦੁਨੀਆ ਦੇ ਜ਼ਿਆਦਾਤਰ ਦੇਸ਼ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ । ਜਿਸਦੇ ਚੱਲਦੇ ਸਾਰੇ ਹੀ ਕ੍ਰਿਕੇਟ ਇਵੈਂਟਸ ਟਾਲ ਦਿੱਤੇ ਗਏ ਨੇ । ਜਿਸਦੇ ਚੱਲਦੇ ਸਾਰੇ ਕ੍ਰਿਕੇਟਰਸ ਇਸ ਸਮੇਂ ਨੂੰ ਆਪੋ ਆਪਣੇ ਪਰਿਵਾਰ ਦੇ ਨਾਲ ਖੂਬ ਲੁਤਫ ਉਠਾ ਰਹੇ ਨੇ । ਅਜਿਹੇ ‘ਚ ਆਸਟ੍ਰੇਲੀਅਨ ਕ੍ਰਿਕੇਟਰ ਡੇਵਿਡ ਵਾਰਨਰ (David Warner) ਵੀ ਆਪਣੇ ਪਤਨੀ ਤੇ ਤਿੰਨੋ ਬੇਟੀਆਂ ਦੇ ਨਾਲ ਖੂਬ ਮਸਤੀ ਕਰ ਰਹੇ ਨੇ ।

 

View this post on Instagram

 

It’s tiktok time #buttabomma get out of your comfort zone people lol @candywarner1

A post shared by David Warner (@davidwarner31) on

ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੱਕ ਵੀਡੀਓ ਬਣਾਇਆ ਹੈ ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਤੇਲਗੂ ਗੀਤ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ।  ButtaBomma ਨਾਂਅ ਦਾ ਇਹ ਗੀਤ ਤੇਲਗੂ ਅਦਾਕਾਰ ਅਲੂ ਅਰਜੁਨ ਤੇ ਬਾਲੀਵੁੱਡ ਅਦਾਕਾਰਾ ਪੂਜਾ ਹੇਗੜੇ ਦੀ ਤੇਲਗੂ ਫ਼ਿਲਮ ਦਾ ਹੈ । ਡੇਵਿਡ ਤੇ ਉਨ੍ਹਾਂ ਦੀ ਪਤਨੀ ਨੇ ਇਸ ਗੀਤ ਦੇ ਆਪਣਾ ਟਿਕ ਟਾਕ ਵੀਡੀਓ ਬਣਾਇਆ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।  ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਮਿਲੀਅਨ ਤੋਂ ਵੱਧ ਵਾਰ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਿਆ ਹੈ ।

 

View this post on Instagram

 

Indi has asked to also do one for you guys! ?? please help me someone!!!!!! #statue

A post shared by David Warner (@davidwarner31) on

ਇਸ ਤੋਂ ਪਹਿਲਾਂ ਵੀ ਡੇਵਿਡ ਨੇ ਆਪਣੀਆਂ ਧੀਆਂ ਦੇ ਨਾਲ ਬਾਲੀਵੁੱਡ ਗੀਤ ਮਾਈ ਨੇਮ ਇਜ ਸ਼ਿਲਾ ‘ਤੇ ਵੀ ਡਾਂਸ ਕਰਦੇ ਹੋਏ ਟਿਕ ਟਾਕ ਵੀਡੀਓ ਬਣਾਇਆ ਸੀ । ਜਿਸ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਡੇਵਿਡ ਆਈ ਪੀ ਐੱਲ ਦੀ ਸੰਨਰਾਈਜ਼ਰਸ ਹੈਦਰਾਬਾਦ ਦੀ ਟੀਮ ਲਈ  ਖੇਡਦੇ ਹੋਏ ਨਜ਼ਰ ਆਉਂਦੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network