ਦਵਿੰਦਰ ਰੂਹੀ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਗੀਤ ‘BODYGAURD’

written by Lajwinder kaur | May 05, 2021

ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਬਹੁਤ ਜਲਦ ਨਵਾਂ ਗੀਤ ‘BODYGAURD’ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਗਾਇਕ ਦਵਿੰਦਰ ਰੂਹੀ (Davinder Ruhi) ਤੇ ਗਾਇਕਾ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ। ਇਸ ਗੀਤ ਦਾ ਵਰਲਡ ਵਾਈਡ ਪ੍ਰੀਮੀਅਰ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਤੇ ਪੀਟੀਸੀ ਰਿਕਾਰਡਜ਼ ਉੱਤੇ 9 ਮਈ ਨੂੰ ਹੋਵੇਗਾ।

inside image of bodygaurd image

ਹੋਰ ਪੜ੍ਹੋ : ਮਾੜੇ ਹਾਲਾਤਾਂ ‘ਚ ਕਿਵੇਂ ਰਿਸ਼ਤੇਦਾਰ ਰੰਗ ਬਦਲਦੇ ਨੇ ਅਜਿਹੀ ਹੀ ਸੱਚਾਈ ਨੂੰ ਬਿਆਨ ਕਰਦਾ ਕੋਰਆਲਾ ਮਾਨ ਦਾ ਨਵਾਂ ਗੀਤ ‘ਕੌਲੀ ਖੰਡ ਦੀ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

feature image of davinder ruhi and sudesh kumari song bodygaurd poster

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ kamal mehtan uk ਵਾਲੇ ਨੇ ਲਿਖੇ ਨੇ ਤੇ ਮਿਊਜ਼ਿਕ Karan Prince ਦਾ ਹੋਵੇਗਾ। ਗਾਣੇ ਦਾ ਵੀਡੀਓ ਮਨਦੀਪ ਰੰਧਾਵਾ ਨੇ ਤਿਆਰ ਕੀਤਾ ਹੈ। ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਜੱਗੀ ਖਰੌੜ ਤੇ ਸੁਨੈਨਾ ਠਾਕੁਰ ।

inside image of bodygaurd new punjabi song

ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪਹਿਲਾਂ ਵੀ ਬਹੁਤ ਸਾਰੇ ਨਾਮੀ ਪੰਜਾਬੀ ਗਾਇਕ ਜਿਵੇਂ ਰਾਜ ਕਾਕੜਾ, ਅਫਸਾਨਾ ਖ਼ਾਨ, ਪਾਰਸ ਮਨੀ, ਹਰਵਿੰਦਰ ਹੈਰੀ,ਮਾਸਟਰ ਸਲੀਮ, ਕਰਮਜੀਤ ਅਨਮੋਲ ਸਣੇ ਕਈ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਨੇ। ਪੀਟੀਸੀ ਰਿਕਾਰਡਜ਼ ਲੇਬਲ ਅਜਿਹਾ ਪਲੇਟਫਾਰਮ ਹੈ ਜਿੱਥੇ ਉੱਭਰਦੇ ਹੋਏ ਸਿੰਗਰਾਂ ਨੂੰ ਵੀ ਅੱਗੇ ਵੱਧਣ ਦਾ ਮੌਕਾ ਦਿੱਤਾ ਜਾਂਦਾ ਹੈ।

You may also like