'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ 'ਦਯਾ ਬੇਨ' ਦੀ ਹੋਵੇਗੀ ਵਾਪਸੀ, ਇਸ ਅਦਾਕਾਰਾ ਦੇ ਨਾਂ 'ਤੇ ਲੱਗ ਸਕਦੀ ਹੈ ਮੋਹਰ

Written by  Lajwinder kaur   |  June 17th 2022 10:02 PM  |  Updated: June 17th 2022 10:11 PM

'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ 'ਦਯਾ ਬੇਨ' ਦੀ ਹੋਵੇਗੀ ਵਾਪਸੀ, ਇਸ ਅਦਾਕਾਰਾ ਦੇ ਨਾਂ 'ਤੇ ਲੱਗ ਸਕਦੀ ਹੈ ਮੋਹਰ

Taarak Mehta Ka Ooltah Chashmah: ਟੀਵੀ ਦਾ ਲੋਕਪ੍ਰਿਯ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨੇ ਸਾਲਾਂ ਦੌਰਾਨ ਸਫ਼ਲਤਾ ਹਾਸਲ ਕੀਤੀ ਹੈ। ਦਰਸ਼ਕਾਂ ਦੇ ਸਭ ਤੋਂ ਪਸੰਦੀਦਾ ਕਿਰਦਾਰਾਂ ਵਿੱਚੋਂ ਇੱਕ ਦਯਾ ਬੇਨ ਚਾਰ ਸਾਲ ਬਾਅਦ ਸ਼ੋਅ ਵਿੱਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਇਸ ਸ਼ੋਅ ਦੇ ਪ੍ਰੋਮੋ 'ਚ ਦਿਖਾਇਆ ਗਿਆ ਸੀ ਕਿ ਦਯਾ ਬੇਨ ਵਾਪਸ ਆ ਰਹੀ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਤਾਂ 90 ਦੇ ਦਹਾਕੇ ਦੇ ਸਿਟਕਾਮ 'ਹਮ ਪੰਚ' 'ਚ ਆਪਣੇ ਮਸ਼ਹੂਰ ਕਿਰਦਾਰ ਸਵੀਟੀ ਮਾਥੁਰ ਲਈ ਮਸ਼ਹੂਰ ਅਭਿਨੇਤਰੀ ਰਾਖੀ ਵਿਜਾਨ ਨੂੰ ਦਯਾਬੇਨ ਦਾ ਕਿਰਦਾਰ ਨਿਭਾਉਣ ਲਈ ਲਿਆ ਗਿਆ ਹੈ।

'Taarak Mehta Ka Ooltah Chashmah' star Disha Vakani aka 'Daya Ben' blessed with a baby boy Image Source: Twitter

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੇ ਫੈਨ ਨੇ ਸਾਂਝੀ ਕੀਤੀ ਇੱਕ ਪਿਆਰੀ ਕਹਾਣੀ, ਜਦੋਂ ਕਿੰਗ ਖਾਨ ਨੇ ਫੈਨ ਦੇ ਪਿਤਾ ਨਾਲ ਲਈ ਸੀ ਸੈਲਫੀ

ਨਿਰਮਾਤਾ ਅਸਿਤ ਕੁਮਾਰ ਮੋਦੀ ਨੇ ਹਾਲ ਹੀ ਵਿੱਚ ਮੀਡੀਆ ਨੂੰ ਦੱਸਿਆ ਕਿ ਦਯਾਬੇਨ ਦਾ ਮਸ਼ਹੂਰ ਕਿਰਦਾਰ ਕਹਾਣੀ ਅਤੇ ਸ਼ੋਅ ਵਿੱਚ ਵਾਪਸ ਆਵੇਗਾ, ਪਰ ਉਹ ਦਯਾਬੇਨ ਦਾ ਕਿਰਦਾਰ ਨਿਭਾਉਣ ਵਾਲੀ ਦਿਸ਼ਾ ਵਕਾਨੀ ਦੀ ਵਾਪਸੀ ਦੀ ਪੁਸ਼ਟੀ ਤੇ ਕੋਈ ਖੁਲਾਸਾ ਨਹੀਂ ਕੀਤਾ ।

Ae Halo! 'Daya Ben' Disha Vakani to return on Taarak Mehta Ka Ooltah Chashmah Image Source: Twitter

ਸ਼ੋਅ ਦੇ ਦਰਸ਼ਕ ਆਪਣੀ ਮਨਪਸੰਦ ਦਿਸ਼ਾ ਵਕਾਨੀ ਨੂੰ ਮਿਸ ਕਰ ਰਹੇ ਹਨ। ਅਦਾਕਾਰਾ ਹਮੇਸ਼ਾ ਸਭ ਤੋਂ ਯਾਦਗਾਰ ਰਹੇਗੀ। ਉਸਦੇ ਲੋਕਪ੍ਰਿਯ ਡਾਇਲਾਗਜ਼ 'ਹੇ ਮਾਂ ਮਾਤਾ ਜੀ' ਤੋਂ ਲੈ ਕੇ 'ਟਪੂ ਕੇ ਪਾਪਾ', ਪ੍ਰਸ਼ੰਸਕ ਸਭ ਕੁਝ ਯਾਦ ਕਰਦੇ ਹਨ। ਦਿਸ਼ਾ ਸਾਲ 2017 ‘ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਬੇਟੀ ਦੀ ਜਨਮ ਤੋਂ ਬਾਅਦ ਦਿਸ਼ਾ ਮੈਟਰਨਿਟੀ ਲੀਵ ‘ਤੇ ਚਲੀ ਗਈ। ਸਾਰਿਆਂ ਨੂੰ ਲੱਗਦਾ ਸੀ ਕਿ ਦਿਸ਼ਾ ਬੇਟੀ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਹੀ ਸ਼ੋਅ ‘ਚ ਵਾਪਸੀ ਕਰੇਗੀ ਪਰ ਅਜਿਹਾ ਨਹੀਂ ਹੋਇਆ। ਹਾਲ ਹੀ ‘ਚ ਉਹ ਦੂਜੀ ਵਾਰ ਮਾਂ ਬਣੀ ਹੈ। ਜਿਸ ਤੋਂ ਤਾਂ ਲਗਦਾ ਹੈ ਕਿ ਉਨ੍ਹਾਂ ਦੀ ਵਾਪਸੀ ਦੇ ਘੱਟ ਹੀ ਆਸਾਰ ਹਨ।

inside image of rakhi vijan

ਇੱਕ ਸੂਤਰ ਦਾ ਕਹਿਣਾ ਹੈ, ‘ਰਾਖੀ ਵਿਜਾਨ ਨੂੰ ਦਯਾਬੇਨ ਦਾ ਕਿਰਦਾਰ ਨਿਭਾਉਣ ਲਈ ਸੰਪਰਕ ਕੀਤਾ ਗਿਆ ਹੈ। ਰਾਖੀ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਕੋਲ ਵਧੀਆ ਕਾਮਿਕ ਟਾਈਮਿੰਗ ਹੈ।" ਵਿਜਾਨ ਇਸ ਤੋਂ ਪਹਿਲਾਂ 'ਦੇਖ ਭਾਈ ਦੇਖ', 'ਬਨੇਗੀ ਅਪਨੀ ਬਾਤ', 'ਨਾਗਿਨ 4' ਵਰਗੇ ਸ਼ੋਅਜ਼ ਦਾ ਹਿੱਸਾ ਰਹਿ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network