ਅਦਾਕਾਰਾ ਅਲੰਕ੍ਰਿਤਾ ਸਹਾਏ ਦੇ ਨਾਲ ਦਿਨ-ਦਿਹਾੜੇ ਲੁੱਟ ਦੀ ਵਾਰਦਾਤ

written by Shaminder | September 09, 2021

ਅਦਾਕਾਰਾ ਅਤੇ ਮਾਡਲ ਅਲੰਕ੍ਰਿਤਾ ਸਹਾਏ (Alankrita Sahai) ਦੇ ਨਾਲ ਲੁੱਟ ਮਾਰ ਦੀ ਖ਼ਬਰ ਆ ਰਹੀ ਹੈ । ਮੀਡੀਆ ਰਿਪੋਰਟਸ ਮੁਤਾਬਕ ਅਦਾਕਾਰਾ ਤੋਂ ਲੁਟੇਰਿਆਂ ਨੇ ਚਾਕੂ ਦੀ ਨੋਕ ‘ਤੇ 6 ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਲੁੱਟ (Robbery) ਲਈ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੂੰ ਪਹਿਲਾਂ ਬੰਧਕ ਬਣਾਇਆ ਗਿਆ ਅਤੇ ਫਿਰ ਦੋ ਘੰਟਿਆਂ ਤੱਕ ਘਰ ‘ਚ ਰਹਿ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਜਿਸ ਤੋਂ ਬਾਅਦ ਲੁਟੇਰੇ ਬਾਲਕਨੀ ਚੋਂ ਫਰਾਰ ਹੋ ਗਏ ।

Alankrita,, -min Image From Instagram

ਹੋਰ ਪੜ੍ਹੋ : ਅਦਾਕਾਰਾ ਹੈਲਨ ਨੂੰ ਦੇਖ ਕੇ ਇਸ ਤਰ੍ਹਾਂ ਮਹਿਸੂਸ ਕਰਦੀ ਸੀ ਆਸ਼ਾ ਭੋਂਸਲੇ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਘਟਨਾ ਮੰਗਲਵਾਰ ਦੁਪਹਿਰ ਬਾਰਾਂ ਵਜੇ ਚੰਡੀਗੜ ਦੇ ਸੈਕਟਰ 27 ‘ਚ ਹੋਈ ਦੱਸੀ ਜਾ ਰਹੀ ਹੈ । ਇਸ ਵਾਰਦਾਤ ਤੋਂ ਬਾਅਦ ਅਦਾਕਾਰਾ ਬੁਰੀ ਤਰ੍ਹਾਂ ਸਹਿਮੀ ਹੋਈ ਹੈ । ਪੁਲਿਸ ਸੂਤਰਾਂ ਮੁਤਾਬਕ ਲੁਟੇਰਿਆਂ ਨੇ ਜਿਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਸਮੇਂ ਅਦਾਕਾਰਾ ਘਰ ‘ਚ ਇੱਕਲੀ ਸੀ ।

Alankrita,-min Image From Instagram

ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ । ਇਸ ਦੇ ਨਾਲ ਹੀ ਪੁਲਿਸ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਪੁਲਿਸ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਮੀਡੀਆ ਰਿਪੋਰਟਸ ਮੁਤਾਬਕ ਅਦਾਕਾਰਾ ਰਿਟਾਇਰਡ ਲੈਫਟੀਨੈਂਟ ਕਰਨਲ ਦੇ 3 ਮੰਜ਼ਿਲਾ ਫਲੈਟ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੀ ਹੈ ।ਦਿਨਦਿਹਾੜੇ ਇਸ ਤਰ੍ਹਾਂ ਦੀ ਵਾਰਦਾਤ ਕਾਰਨ ਚੰਡੀਗੜ੍ਹ ‘ਚ ਆਮ ਲੋਕਾਂ ਦੀ ਸੁਰੱਖਿਆ ‘ਤੇ ਵੀ ਸਵਾਲੀਆ ਚਿੰਨ ਖੜਾ ਹੋ ਚੁੱਕਿਆ ਹੈ ।

0 Comments
0

You may also like