ਐੱਮ ਡੀ ਐੱਚ ਕੰਪਨੀ ਦੇ ਮਾਲਕ ਧਰਮਪਾਲ ਗੁਲਾਟੀ ਦਾ ਦਿਹਾਂਤ

written by Shaminder | December 03, 2020

ਦੇਸ਼ ਦੀ ਮੰਨੀ ਪ੍ਰਮੰਨੀ ਕੰਪਨੀ ਐੱਮ.ਡੀ.ਐੱਚ ਦੇ ਮਸ਼ਹੂਰ ਮਾਲਕ ਮਹਾਸ਼ੇ ਧਰਮਪਾਲ ਗੁਲਾਟੀ ਦਾ 97 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ । ਉਨ੍ਹਾਂ ਨੂੰ ਹਰ ਕੋਈ ਪਹਿਚਾਣਦਾ ਸੀ ।ਮਹਾਸ਼ਿਆਂ ਦੀ ਹੱਟੀ ਦੇ ਨਾਮ ਨਾਲ ਬਣਾਈ ਗਈ ਮਸਾਲਿਆਂ ਦੀ ਉਨ੍ਹਾਂ ਦੀ ਕੰਪਨੀ ਦੇਸ਼ ਦੇ ਸਭ ਤੋਂ ਪਹਿਲਾਂ ਬਣਾਏ ਜਾਣ ਵਾਲੇ ਮਸਾਲਿਾਂ ਦੀ ਕੰਪਨੀਆਂ ਚੋਂ ਇੱਕ ਹੈ । ਉਹ ਐੱਮ ਡੀ ਐੱਚ ਦੇ ਇਸ਼ਤਿਹਾਰਾਂ ‘ਚ ਅਕਸਰ ਨਜ਼ਰ ਆਉਂਦੇ ਸਨ । mdh 71 ਉਨ੍ਹਾਂ ਦਾ ਜਨਮ 27 ਮਾਰਚ 1923 ‘ਚ ਪਾਕਿਸਤਾਨ ਸਥਿਤ ਸਿਆਲਕੋਟ ‘ਚ ਹੋਇਆ ਸੀ ।ਵੰਡ ਤੋਂ ਬਾਅਦ ਉਹ ਭਾਰਤ ਆ ਗਏ ਅਤੇ ਦਿੱਲੀ ਪਹੁੰਚ ਗਏ । ਜਿੱਥੇ ਉਨ੍ਹਾਂ ਕੋਲ ਸਿਰਫ਼ 1500 ਰੁਪਏ ਸਨ । ਪਹਿਲਾਂ ਉਨ੍ਹਾਂ 650 ਰੁਪਏ ਦਾ ਟਾਂਗਾ ਖਰੀਦ ਕੇ ਚਲਾਉੇਣਾ ਸ਼ੁਰੂ ਕੀਤਾ । ਹੋਰ ਪੜ੍ਹੋ : ਉਰਵਸ਼ੀ ਰੌਤੇਲਾ ਅਤੇ ਗੌਤਮ ਗੁਲਾਟੀ ਨੇ ਕਰਵਾ ਲਿਆ ਹੈ ਵਿਆਹ ! ਵਾਇਰਲ ਤਸਵੀਰ ਨੇ ਪ੍ਰਸ਼ੰਸਕਾਂ ਦਾ ਵਧਾਇਆ ਉਤਸ਼ਾਹ
mdh ਬਾਅਦ ‘ਚ ਇੱਕ ਖੋਖਾ ਖਰੀਦ ਕੇ ਮਸਾਲਿਆਂ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ ਅਜ਼ਾਦ ਭਾਰਤ ‘ਚ ਸ਼ੁਰੂ ਹੋਇਆ ਮਹਾਸ਼ਿਆਂ ਦੀ ਹੱਟੀ ਦਾ ਸਫ਼ਰ ਜੋ ਕਿ ਅੱਜ ਵੀ ਜਾਰੀ ਹੈ । mdh ਇਸ ਤੋਂ ਇਲਾਵਾ ਉਨ੍ਹਾਂ ਨੂੰ ਦੇਗੀ ਮਿਰਚ ਵਾਲਿਆਂ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ।

 
View this post on Instagram
 

A post shared by Viral Bhayani (@viralbhayani)

0 Comments
0

You may also like