ਸਾਹਿਤਕਾਰ ਡਾਕਟਰ ਕੁਲਦੀਪ ਸਿੰਘ ਧੀਰ ਦਾ ਦਿਹਾਂਤ, ਪੰਜਾਬੀ ਸਾਹਿਤ ਜਗਤ ‘ਚ ਸੋਗ ਦੀ ਲਹਿਰ

written by Shaminder | October 17, 2020

ਡਾਕਟਰ ਕੁਲਦੀਪ ਸਿੰਘ ਧੀਰ ਜਿਨ੍ਹਾਂ ਨੇ ਪੰਜਾਬੀ ਸਾਹਿਤ ਜਗਤ ‘ਚ ਵੱਡਮੁੱਲਾ ਯੋਗਦਾਨ ਪਾਇਆ ਹੈ ।ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸਾਹਿਤ ‘ਚ ਸੋਗ ਦੀ ਲਹਿਰ ਹੈ ਅਤੇ ਕਈ ਲੇਖਕਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

kuldeep dheer kuldeep dheer

ਉਨ੍ਹਾਂ ਦਾ ਜਨਮ 15 ਨਵੰਬਰ 1943 'ਚ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਮੰਡੀ ਬਹਾਉਦੀਨ ਜੋ ਕਿ ਪਾਕਿਸਤਾਨ‘ਚ ਸਥਿਤ ਹੈ ‘ਚ ਹੋਇਆ ।  ਡਾ. ਕੁਲਦੀਪ ਸਿੰਘ ਧੀਰ ਨੇ ਸਾਹਿਤ ਜਗਤ ਸਿੱਖ ਧਰਮ ਅਤੇ ਗਿਆਨ ਵਿਗਿਆਨ ਵਿਚ ਵਡਮੁੱਲਾ ਯੋਗਦਾਨ ਪਾਇਆ। ਡਾ. ਧੀਰ ਵੰਡ ਸਮੇਂ ਭਾਰਤ ਆਏ।

ਹੋਰ ਪੜੋ : ਪਾਕ ਮੁਹੱਬਤ ਦਾ ਸਾਥ ਬਿਆਨ ਕਰਦਾ ਹੈ ‘ਮਿੱਟੀ ਵਿਰਾਸਤ ਬੱਬਰਾਂ ਦੀ’ ਫ਼ਿਲਮ ਦਾ ਗੀਤ ‘ਜੀਣੀ ਤੇਰੇ ਨਾਲ’

kuldeep dheer kuldeep dheer

ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਪੀਐੱਚਡੀ ਪੰਜਾਬੀ 'ਚ ਕੀਤੀ ਅਤੇ 1968 'ਚ ਪੰਜਾਬੀ ਯੂਨੀਵਰਸਿਟੀ 'ਚ ਸੇਵਾ ਸ਼ੁਰੂ ਕੀਤੀ।

kuldeep dheer kuldeep dheer

'ਵਰਸਿਟੀ ਡੀਨ ਅਕਾਦਮਿਕ ਤੇ ਪੰਜਾਬੀ ਵਿਭਾਗ ਮੁਖੀ ਰਹੇ ਡਾ. ਕੁਲਦੀਪ ਸਿੰਘ ਧੀਰ ਨੇ ਲੇਖਕਾਂ ਦਾ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ। ਪੰਜਾਬੀ ਯੂਨੀਵਰਸਿਟੀ ਵੀਸੀ ਡਾ. ਬੀਐੱਸ ਘੁੰਮਣ, ਪੰਜਾਬੀ ਸਾਹਿਤ ਸਭਾ ਪਟਿਆਲਾ ਸਮੇਤ ਹੋਰ ਸਮਾਜਿਕ ਤੇ ਧਾਰਮਿਕ ਸਖਸ਼ੀਅਤਾ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

You may also like