ਦੇਬੀ ਮਖਸੂਪੁਰੀ ਤੇ ਦੀਪ ਜੰਡੂ ਦਾ 'ਛੱਲਾ' ਹੋਇਆ ਰਿਲੀਜ਼, ਦੇਖੋ ਵੀਡੀਓ

Written by  Aaseen Khan   |  February 07th 2019 12:14 PM  |  Updated: February 07th 2019 12:16 PM

ਦੇਬੀ ਮਖਸੂਪੁਰੀ ਤੇ ਦੀਪ ਜੰਡੂ ਦਾ 'ਛੱਲਾ' ਹੋਇਆ ਰਿਲੀਜ਼, ਦੇਖੋ ਵੀਡੀਓ

ਦੇਬੀ ਮਖਸੂਪੁਰੀ ਤੇ ਦੀਪ ਜੰਡੂ ਦਾ 'ਛੱਲਾ' ਹੋਇਆ ਰਿਲੀਜ਼, ਦੇਖੋ ਵੀਡੀਓ : ਬਾਕਮਾਲ ਸ਼ਾਇਰ ਅਤੇ ਗਾਇਕ ਦੇਬੀ ਮਖਸੂਸਪੁਰੀ ਜਿੰਨ੍ਹਾਂ ਦੇ ਗਾਣੇ 'ਛੱਲਾ' ਦਾ ਦਰਸ਼ਕਾਂ ਵੱਲੋਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਦੀਪ ਜੰਡੂ ਅਤੇ ਦੇਬੀ ਦਾ ਛੱਲਾ ਰਿਲੀਜ਼ ਹੋ ਚੁੱਕਿਆ ਹੈ। ਗਾਣੇ 'ਚ ਦੇਬੀ ਮਖਸੂਸਪੁਰੀ ਦੀ ਗਾਇਕੀ ਅਤੇ ਕਲਮ ਦਾ ਜਾਦੂ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਦੀਪ ਜੰਡੂ ਦੇ ਰੈਪ ਅਤੇ ਮਿਊਜ਼ਿਕ ਨੇ ਇਸ ਛੱਲੇ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਹਨ।

ਕੁਝ ਦਿਨ ਪਹਿਲਾਂ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਗਾਣੇ ਨੂੰ ਸੁਣਨ ਅਤੇ ਦੀਪ ਦੇਬੀ ਦੀ ਜੋੜੀ ਨੂੰ ਦੇਖਣ ਲਈ ਦਰਸ਼ਕ ਉਤਾਵਲੇ ਹੋ ਰਹੇ ਸੀ। ਗਾਣੇ 'ਚ ਦੇਬੀ ਮਖਸੂਸਪੁਰੀ ਵੱਲੋਂ ਗਾਏ ਬੋਲ ਖੁਦ ਦੇਬੀ ਨੇ ਹੀ ਲਿਖੇ ਹਨ ਉੱਥੇ ਦੀਪ ਜੰਡੂ ਦੇ ਰੈਪ ਦੇ ਬੋਲ ਲਾਲੀ ਮੁੰਦੀ ਵੱਲੋਂ ਲਿਖੇ ਗਏ ਹਨ। ਛੱਲੇ ਗਾਣੇ ਦਾ ਵੀਡੀਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਬਣਾਇਆ ਗਿਆ ਹੈ।

ਹੋਰ ਵੇਖੋ : ਕਾਲਾ ਸ਼ਾਹ ਕਾਲਾ ਦੇ ਪਹਿਲੇ ਗਾਣੇ ‘ਚ ਵੱਜੀਆਂ ਬਿੰਨੂ ਢਿੱਲੋਂ ਦੇ ਵਿਆਹ ਦੀਆਂ ਪੀਪਣੀਆਂ, ਦੇਖੋ ਵੀਡੀਓ

ਦੀਪ ਜੰਡੂ ਅਤੇ ਦੇਬੀ ਮਖਸੂਸਪੁਰੀ ਦੇ ਛੱਲੇ ਨੂੰ ਰੌਇਲ ਮਿਊਜ਼ਿਕ ਗੈਂਗ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦੀਪ ਜੰਡੂ ਨੂੰ ਵੀ ਇਸ ਗਾਣੇ ਦੀ ਕਾਫੀ ਸਮੇਂ ਤੋਂ ਉਡੀਕ ਸੀ ਉਹਨਾਂ ਦੇਬੀ ਮਖਸੂਸਪੁਰੀ ਨਾਲ ਫੋਟੋ ਸ਼ੇਅਰ ਕਰਕੇ ਲਿਖਿਆ ਸੀ ਕਿ ਉਹ ਦੂਸਰੇ ਪੰਜਾਬੀ ਇੰਡਸਟਰੀ ਦੇ ਲੇਜੈਂਡ ਨਾਲ ਕੰਮ ਕਰ ਰਹੇ ਹਨ। ਪਹਿਲਾ ਜ਼ਿਕਰ ਉਹਨਾਂ ਨੇ ਕੰਵਰ ਗਰੇਵਾਲ ਦਾ ਕੀਤਾ ਸੀ। ਕੰਵਰ ਗਰੇਵਾਲ ਨਾਲ ਨਾਲ ਦੀਪ ਜੰਡੂ 'ਬਾਜ' ਗਾਣਾ ਕਰ ਚੁੱਕੇ ਹਨ ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network