ਦੇਬੀ ਮਖਸੂਸਪੁਰੀ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਕੋਕਾ ਇਸ਼ਕ ਦਾ’

Written by  Shaminder   |  June 30th 2020 04:30 PM  |  Updated: June 30th 2020 04:30 PM

ਦੇਬੀ ਮਖਸੂਸਪੁਰੀ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ ‘ਕੋਕਾ ਇਸ਼ਕ ਦਾ’

ਦੇਬੀ ਮਖਸੂਸਪੁਰੀ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋ ਰਹੇ ਹਨ ।‘ਕੋਕਾ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਨੂੰ 2 ਜੁਲਾਈ ਨੂੰ ਰਿਲੀਜ਼ ਕੀਤਾ ਜਾਣਾ ਹੈ ।ਇਸ ਦੀ ਜਾਣਕਾਰੀ ਦੇਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਹਾਲਾਂਕਿ ਦੇਬੀ ਆਪਣੇ ਹੋਰ ਗੀਤ ਵੀ ਲਿਆਉਣ ਵਾਲੇ ਸਨ, ਪਰ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ‘ਲਾਰੇ’ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਨੂੰ ਥੋੜੇ ਦਿਨ ਲੇਟ ਕਰ ਰਹੇ ਹਾਂ। ਉਦੋਂ ਤੱਕ ਤੁਸੀਂ ਗੀਤ ਕੋਕਾ ਦਾ ਅਨੰਦ ਮਾਣੋ ਜੋ ਕਿ 2 ਜੁਲਾਈ ਨੂੰ ਆ ਰਿਹਾ ਹੈ ।

https://www.instagram.com/p/CCDUpyQBtSI/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਉਹ ਵਧੀਆ ਲੇਖਣੀ ਦੇ ਵੀ ਮਾਲਕ ਹਨ ।

https://www.instagram.com/p/CB4_r8vF5XD/

ਹਾਲ ‘ਚ ਉਨ੍ਹਾਂ ਦਾ ਇੱਕ ਗੀਤ ਆਇਆ ਸੀ ਰਾਖ ਜੋ ਕਿ ਸਰੋਤਿਆਂ ‘ਚ ਕਾਫੀ ਮਕਬੂਲ ਹੋਇਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਯਾਦ, ਤੇਰੀਆਂ ਗੱਲਾਂ, ਮਿੱਤਰਾਂ ਦੀ ਆਵਾਜ਼ ਕਵਿਤਾ ਸਣੇ ਕਈ ਗੀਤ ਸ਼ਾਮਿਲ ਹਨ ।ਉਹ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network