ਦੇਬੀ ਮਖਸੂਸਪੁਰੀ ਦਾ ‘ਝਾਂਜਰ’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | June 18, 2021

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਸਿੰਗਰ ਦੇਬੀ ਮਖਸੂਸਪੁਰੀ ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ ‘ਤੇਰਾ ਨਾਮ’ ‘ਚੋਂ ਪਹਿਲੇ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਇਸ ਮਿਊਜ਼ਿਕ ਐਲਬਮ ਦਾ ਪਹਿਲਾ ਗੀਤ ‘ਝਾਂਜਰ’ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ।

inside image of jhanjar song out now Image Source: youtube

ਹੋਰ ਪੜ੍ਹੋ : ਰੇਦਾਨ ਹੰਸ ਨੂੰ ਆਪਣੇ ਪਾਪਾ ਯੁਵਰਾਜ ਹੰਸ ‘ਤੇ ਆਇਆ ਗੁੱਸਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਵੀਡੀਓ

: ਕਰਨਵੀਰ ਬੋਹਰਾ ਤੇ ਟੀਜੇ ਸਿੱਧੂ ਦੀ ਤੀਜੀ ਧੀ ਹੋਈ ਛੇ ਮਹੀਨੇ ਦੀ, ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਇਹ ਖ਼ਾਸ ਦਿਨ

debi makhsoospuri shared jhanjar poster Image Source: Instagram

ਇਸ ਗੀਤ ਦੇ ਬੋਲ ਖੁਦ ਦੇਬੀ ਮਖਸੂਸਪੁਰੀ ਨੇ ਲਿਖੇ ਨੇ ਤੇ ਬੀਟ ਮਨਿਸਟਰ ਨੇ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾਏ ਨੇ। ਡਾਇਰੈਕਟਰ Rupan Bal ਗਾਣੇ ਦਾ ਸ਼ਾਨਦਾਰ ਵੀਡੀਓ ਵਿਦੇਸ਼ ‘ਚ ਸ਼ੂਟ ਕੀਤਾ ਗਿਆ ਹੈ। Leaf Records ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।  ਦਰਸ਼ਕਾਂ ਵੱਲੋਂ ਨੂੰ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

debi makhsoospuri new song jhanjar released Image Source: youtube

ਜੇ ਗੱਲ ਕਰੀਏ ਦੇਬੀ ਮਖਸੂਸਪੁਰੀ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਬਾਕਮਾਲ ਗੀਤ ਦਿੱਤੇ ਨੇ। ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।

0 Comments
0

You may also like