ਦੇਬੀ ਮਖਸੂਸਪੁਰੀ ਦੇ ਦਿਲ 'ਤੇ ਆਖਿਰ ਕਿਸ ਦਾ ਨਾਮ ਲੱਗਿਆ ਹੈ 'ਰਿਪੀਟ' ਉੱਤੇ, ਦੇਖੋ ਵੀਡੀਓ

Written by  Aaseen Khan   |  August 03rd 2019 01:16 PM  |  Updated: August 03rd 2019 01:16 PM

ਦੇਬੀ ਮਖਸੂਸਪੁਰੀ ਦੇ ਦਿਲ 'ਤੇ ਆਖਿਰ ਕਿਸ ਦਾ ਨਾਮ ਲੱਗਿਆ ਹੈ 'ਰਿਪੀਟ' ਉੱਤੇ, ਦੇਖੋ ਵੀਡੀਓ

ਪੰਜਾਬੀ ਸ਼ਾਇਰ ਦੇਬੀ ਮਖਸੂਪੁਰੀ ਜਿੰਨ੍ਹਾਂ ਦੇ ਗਾਣੇ ਅਤੇ ਸ਼ਾਇਰੀ ਦਿਲਾਂ ਨੂੰ ਸਕੂਨ ਪਹੁੰਚਾਉਂਦੀ ਹੈ। ਪਰ ਇਸ ਵਾਰ ਆਪਣੇ ਨਵੇਂ ਗੀਤ 'ਚ ਦੇਬੀ ਕੁਝ ਨਵਾਂ ਅਤੇ ਅਰਬਨ ਟੱਚ ਲੈ ਕੇ ਦਰਸ਼ਕਾਂ ਦੇ ਸਨਮੁਖ ਆਏ ਹਨ। ਜੀ ਹਾਂ ਦੇਬੀ ਮਖਸੂਪੁਰੀ ਦਾ ਨਵਾਂ ਗੀਤ ਰਿਪੀਟ ਰਿਲੀਜ਼ ਹੋ ਚੁੱਕਿਆ ਹੈ। ਦੇਬੀ ਦੇ ਇਸ ਗੀਤ 'ਚ ਫੀਮੇਲ ਲੀਡ 'ਚ ਪ੍ਰਨੀਤ ਬੈਂਸ ਹਨ। ਦੇਬੀ ਵੀ ਸ਼ਾਨਦਾਰ ਲੁੱਕ 'ਚ ਨਜ਼ਰ ਆ ਰਹੇ ਹਨ। ਦੇਬੀ ਵੱਲੋਂ ਗੀਤ ਦੇ ਬੋਲਾਂ ਅਤੇ ਸੰਗੀਤ 'ਚ ਅਰਬਨ ਟੱਚ ਤਾਂ ਜ਼ਰੂਰ ਦਿੱਤਾ ਗਿਆ ਹੈ ਪਰ ਗੀਤ ਨੂੰ ਉਹਨਾਂ ਆਪਣੇ ਅੰਦਾਜ਼ 'ਚ ਹੀ ਗਾਇਆ ਹੈ।

ਹੋਰ ਵੇਖੋ : ਦੇਬੀ ਮਖਸੂਪੁਰੀ ਤੇ ਦੀਪ ਜੰਡੂ ਦਾ 'ਛੱਲਾ' ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਗੀਤ ਦਾ ਵੀਡੀਓ ਕੁਰਾਨ ਮੱਲੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਸੰਗੀਤ ਰੈਕਸ ਨੇ ਤਿਆਰ ਕੀਤਾ ਹੈ। ਆਪਣੀ ਦਿਲ ਨੂੰ ਛੂਹਣ ਵਾਲੀ ਸ਼ਾਇਰੀ ਲਈ ਜਾਣੇ ਜਾਂਦੇ ਦੇਬੀ ਦਾ ਇਹ ਰੰਗ ਵੀ ਦਰਸ਼ਕ ਪਸੰਦ ਕਰ ਰਹੇ ਹਨ। ਹਮੇਸ਼ਾ ਸਾਫ਼ ਸੁਥਰੀ ਗਾਇਕੀ ਤੇ ਕਲਮ ਨਾਲ ਦਿਲ ਜਿੱਤਣ ਵਾਲੇ ਦੇਬੀ ਮਖਸੂਸਪੁਰੀ ਇਸ ਤੋਂ ਪਹਿਲਾਂ ਵੀ ਕਈ ਹਿੱਟ ਬੀਟ ਰੋਮਾਂਟਿਕ ਅਤੇ ਸੈਡ ਸੌਂਗ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਆਮ ਤੋਂ ਲੈ ਪੰਜਾਬੀ ਸਿਤਾਰੇ ਵੀ ਉਹਨਾਂ ਦੀ ਸ਼ਾਇਰੀ ਅਤੇ ਗਾਣਿਆਂ ਨੂੰ ਲੈ ਕੇ ਉਤਾਵਲੇ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network