
Debi Makhsoospuri meets Ranjit Bawa: ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਮਿਊਜ਼ਿਕ ਇੰਡਸਟਰੀ ਵਿੱਚ ਜਾਣਿਆ- ਪਛਾਣਿਆ ਨਾਮ ਹੈ। ਉਨ੍ਹਾਂ ਨੇ ਆਪਣੀ ਗਾਇਕੀ ਅਤੇ ਬਾਕਮਾਲ ਸ਼ਾਇਰੀ ਨਾਲ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਹਾਲ ਹੀ ਵਿੱਚ ਦੇਬੀ ਮਖਸੂਸਪੁਰੀ ਨੇ ਪਹਿਲੀ ਵਾਰ ਰਣਜੀਤ ਬਾਵਾ ਨਾਲ ਮੁਲਾਕਾਤ ਕੀਤੀ।
ਗਾਇਕ ਨੂੰ ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਬੈਠੇ ਪ੍ਰਸ਼ੰਸ਼ਕਾਂ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ। ਹਾਲ ਹੀ ਵਿੱਚ ਦੇਬੀ ਨੇ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ।
ਇਸ ਪਹਿਲੀ ਮੁਲਾਕਾਤ ਨੇ ਦੇਬੀ ਦਾ ਦਿਲ ਜਿੱਤ ਲਿਆ। ਉਨ੍ਹਾਂ ਵੱਲੋਂ ਰਣਜੀਤ ਬਾਵਾ ਨਾਲ ਇੱਕ ਖਾਸ ਵੀਡੀਓ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਫੈਨਜ਼ ਵੀ ਬੇਹੱਦ ਪਸੰਦ ਕਰ ਰਹੇ ਹਨ।

ਦੇਬੀ ਮਖਸੂਸਪੁਰੀ ਨੇ ਇਹ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦੇਬੀ ਮਖਸੂਸਪੁਰੀ ਨੇ ਲਿਖਿਆ,"ਪਹਿਲੀ ਵਾਰ ਮਿਲਿਆ ਰਣਜੀਤ ਬਾਵਾ ਵੀਰ ਨੂੰ ਤੇ ਪਹਿਲੀ ਵਾਰ ਸੁਣਿਆ ਵੀਰ ਨੂੰ, ਬਹੁਤ ਵਧੀਆ ਲੱਗਾ ਮਿਲ ਕੇ ਤੇ ਸੁਣ ਕੇ..." ਗਾਇਕ ਨੇ ਪੰਜਾਬੀ ਇੰਡਸਟਰੀ ਦੇ ਹੋਰਨਾਂ ਗਾਇਕਾਂ ਨੂੰ ਵੀ ਇੱਕ ਦੂਜੇ ਦਾ ਸਾਥ ਦੇਣ ਦੀ ਗੱਲ ਆਖੀ।
ਇਸ ਵੀਡੀਓ ਉੱਤੇ ਫੈਨਜ਼ ਵੀ ਕਮੈਂਟ ਕਰ ਰਹੇ ਹਨ। ਇੱਕ ਨੇ ਕਮੈਂਟ ਕਰ ਲਿਖਿਆ, ਸਾਰੇ ਗਾਇਕ ਏਦਾ ਹੀ ਰਲ ਮਿਲ ਕੇ ਰਿਹਾ ਕਰੋ ਜੀ ।ਇੱਕ ਦੂਜੇ ਦਾ ਸਾਥ ਦਿਓ। ੴਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆ ਬਖ਼ਸ਼ੀ 🙏❤️❤️🥰🥰👌...

ਹੋਰ ਪੜ੍ਹੋ: ਨੌਰਥ-ਸਾਊਥ ਦੀ ਬਹਿਸ ਵਿਚਾਲੇ ਫੈਨਜ਼ 'ਤੇ ਭੜਕੇ ਯਸ਼, ਕਿਹਾ- ਆਪਸ 'ਚ ਨਹੀਂ ਦੁਨੀਆ ਨਾਲ ਕਰੋ ਮੁਕਾਬਲਾ
ਗਾਇਕ ਰਣਜੀਤ ਬਾਵਾ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ਵਿੱਚ ਉਨ੍ਹਾਂ ਦੇ 4 ਠਿਕਾਣਿਆਂ ਉੱਤੇ ਇਨਕਮ ਟੈਕਸ ਵੱਲੋਂ ਰੇਡ ਮਾਰੀ ਗਈ। ਜਿਨ੍ਹਾਂ ਵਿੱਚ ਇੱਕ ਉਨ੍ਹਾਂ ਦੇ ਪੀ ਏ ਡਿਪਟੀ ਵੋਹਰਾ ਦੇ ਘਰ ਬਟਾਲਾ ਅਤੇ ਇੱਕ ਚੰਡੀਗੜ੍ਹ ਦਫ਼ਤਰ ਵਿਖੇ ਅਤੇ ਉਨ੍ਹਾਂ ਦੇ ਬਟਾਲਾ ਵਿਖੇ ਸਥਿਤ ਦੋ ਘਰਾਂ 'ਚ ਰੇਡ ਪਈ ਸੀ।
View this post on Instagram