ਜ਼ਿੰਦਗੀ ਤੋਂ ਹਾਰੇ ਬੈਠੇ ਲੋਕਾਂ ਨੂੰ ਮੁੜ ਖੜ੍ਹਾ ਕਰਦੀ ਹੈ ਦੇਬੀ ਮਖ਼ਸੂਪੁਰੀ ਦੀ ਇਹ ਕਵਿਤਾ, ਦੇਖੋ ਵੀਡੀਓ

written by Aaseen Khan | May 10, 2019

ਜ਼ਿੰਦਗੀ ਤੋਂ ਹਾਰੇ ਬੈਠੇ ਲੋਕਾਂ ਨੂੰ ਮੁੜ ਖੜ੍ਹਾ ਕਰਦੀ ਹੈ ਦੇਬੀ ਮਖ਼ਸੂਪੁਰੀ ਦੀ ਇਹ ਕਵਿਤਾ, ਦੇਖੋ ਵੀਡੀਓ  : ਪੰਜਾਬੀ ਇੰਡਸਟਰੀ ਦਾ ਬਾਕਮਾਲ ਗਾਇਕ, ਗੀਤਕਾਰ ਅਤੇ ਸ਼ਾਇਰ ਜਿੰਨ੍ਹਾਂ ਦੀ ਕਲਮ ਦਾ ਹਰ ਕੋਈ ਦੀਵਾਨਾ ਹੈ। ਦੇਬੀ ਮਖ਼ਸੂਸਪੁਰੀ ਦੀ ਸ਼ਾਇਰੀ ਅਤੇ ਗਾਇਕੀ ਨੂੰ ਅੱਜ ਵੀ ਲੋਕ ਉਸੇ ਤਰਾਂ ਪਿਆਰ ਕਰਦੇ ਹਨ ਜਿਵੇਂ ਪਹਿਲਾਂ ਕਰਿਆ ਕਰਦੇ ਸੀ। ਦੇਬੀ ਅਕਸਰ ਆਪਣੀ ਸ਼ਾਇਰੀ ਰਾਹੀਂ ਦਿਲਾਂ ਦੇ ਦਰਦ 'ਤੇ ਸਮਾਜਿਕ ਸਮੱਸਿਆਵਾਂ ਨੂੰ ਬਿਆਨ ਕਰਦੇ ਰਹਿੰਦੇ ਹਨ। ਅਜਿਹੀ ਹੀ ਵੀਡੀਓ ਉਹਨਾਂ ਯੂ ਟਿਊਬ 'ਤੇ ਆਪਣੇ ਚੈਨਲ 'ਤੇ ਪਾਈ ਹੈ ਜਿਸ 'ਚ ਦੇਬੀ ਮਖ਼ਸੂਸਪੁਰੀ ਬੰਦੇ ਦੇ ਫਰਜ਼ ਆਪਣੀ ਖ਼ੂਬਸੂਰਤ ਕਵਿਤਾ ਰਾਹੀਂ ਯਾਦ ਕਰਵਾਉਂਦੇ ਨਜ਼ਰ ਆ ਰਹੇ ਹਨ। ਹੋਰ ਵੇਖੋ : ਹਰਭਜਨ ਸਿੰਘ ਨੇ ਇੱਕ ਹੀ ਥੱਪੜ 'ਚ ਖਲੀ ਦੇ ਰੈਸਲਰ ਨੂੰ ਚਟਾਈ ਧੂਲ, ਦੇਖੋ ਵੀਡੀਓ ਇਸ ਸ਼ਾਇਰੀ 'ਚ ਦੇਬੀ ਹੋਰਾਂ ਦਾ ਕਹਿਣਾ ਹੈ ਕਿ ਜ਼ਿੰਦਗੀ ਚਲਦੀ ਦਾ ਨਾਮ ਹੈ। ਬੰਦੇ 'ਤੇ ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ ਉਹ ਜਿੰਨ੍ਹਾਂ ਮਰਜ਼ੀ ਥੱਕ ਜਾਵੇ ਪਰ ਉਸ ਨੂੰ ਇੱਕ ਥਾਂ 'ਤੇ ਰੁਕਣਾ ਨਹੀਂ ਚਾਹੀਦਾ। ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਦੇਬੀ ਮਖ਼ਸੂਪੁਰੀ ਦੀ ਇਹ ਕਵਿਤਾ ਉਹਨਾਂ ਲੋਕਾਂ ਨੂੰ ਹੌਂਸਲਾ ਦਿੰਦੀ ਹੈ ਜਿਹੜੇ ਜ਼ਿੰਦਗੀ 'ਚ ਹਾਰ ਮੰਨ ਬੈਠੇ ਹਨ।ਦੇਬੀ ਹੋਰਾਂ ਦੇ ਅਜਿਹੇ ਬਹੁਤ ਸਾਰੇ ਗੀਤ ਹਨ ਜਿਹੜੇ ਸਮਾਜ ਨੂੰ ਸੇਧ ਦਿੰਦੇ ਰਹਿੰਦੇ ਹਨ। ਉਹਨਾਂ ਦੀਆਂ ਸ਼ਾਇਰੀ ਨੂੰ ਹਰ ਵਾਰ ਬਹੁਤ ਪਿਆਰ ਮਿਲਦਾ ਹੈ।

0 Comments
0

You may also like