ਦੇਬੀ ਮਖਸੂਸਪੁਰੀ ਦੀ ਸ਼ਾਇਰੀ ਕਰਦੀ ਹੈ ਹਰ ਕਿਸੇ ਨੂੰ ਮੋਹਿਤ , ਦੇਖੋ ਵੀਡੀਓ

Written by  Aaseen Khan   |  January 09th 2019 01:20 PM  |  Updated: January 09th 2019 01:40 PM

ਦੇਬੀ ਮਖਸੂਸਪੁਰੀ ਦੀ ਸ਼ਾਇਰੀ ਕਰਦੀ ਹੈ ਹਰ ਕਿਸੇ ਨੂੰ ਮੋਹਿਤ , ਦੇਖੋ ਵੀਡੀਓ

ਦੇਬੀ ਮਖਸੂਸਪੁਰੀ ਦੀ ਸ਼ਾਇਰੀ ਕਰਦੀ ਹੈ ਹਰ ਕਿਸੇ ਨੂੰ ਮੋਹਿਤ , ਦੇਖੋ ਵੀਡੀਓ : ਦੇਬੀ ਮਖ਼ਸੂਸਪੁਰੀ ਪੰਜਾਬੀ ਗਾਇਕੀ ਦਾ ਉਹ ਨਾਮ ਜਿੰਨ੍ਹਾਂ ਨੇ ਆਪਣੀ ਸ਼ਾਇਰੀ ਨਾਲ ਕਰੋੜਾਂ ਹੀ ਲੋਕਾਂ ਦੇ ਦਿਲਾਂ 'ਚ ਖਾਸ ਸਥਾਨ ਬਣਾਇਆ ਹੈ। ਅੱਜ ਹਰ ਕੋਈ ਸਿਤਾਰਾ ਦੇਬੀ ਮਖਸੂਸਪੁਰੀ ਦਾ ਨਾਮ ਬੜੇ ਹੀ ਸਤਿਕਾਰ ਨਾਲ ਲੈਂਦਾ ਹੈ। ਉਹਨਾਂ ਦੀ ਸ਼ਾਇਰੀ ਅਤੇ ਗਿਆਕੀ ਦਾ ਹਰ ਕੋਈ ਕਾਇਲ ਹੈ। ਦੇਬੀ ਮਖਸੂਸਪੁਰੀ ਦੀ ਸ਼ਾਇਰੀ ਸੁਣਨ ਲਈ ਹਰ ਕੋਈ ਉਤਾਵਲਾ ਰਹਿੰਦਾ ਹੈ ਭਾਵੇਂ ਉਹ ਕੋਈ ਆਮ ਵਿਅਕਤੀ ਹੋਵੇ ਜਾਂ ਖਾਸ , ਪਰ ਸ਼ੋਸ਼ਲ ਮੀਡੀਆ 'ਤੇ ਉਹਨਾਂ ਦੀਆਂ ਤਾਜ਼ਾ ਵੀਡੀਓਜ਼ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਅੱਜ ਅਸੀਂ ਉਹਨਾਂ ਦੀ ਇੱਕ ਤਾਜ਼ਾ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ , ਜਿਸ 'ਚ ਦੇਬੀ ਮਖ਼ਸੂਸਪੁਰੀ ਦੀ ਬਾਕਮਾਲ ਸ਼ਾਇਰੀ ਦਾ ਛੋਟਾ ਜਿਹਾ ਨਮੂਨਾ ਦੇਖਣ ਨੂੰ ਮਿਲ ਰਿਹਾ ਹੈ।

https://www.instagram.com/p/BsYG-vanTWM/

ਦੇਬੀ ਮਖ਼ਸੂਸਪੁਰੀ ਆਪਣੇ ਦੇਬੀ ਲਾਈਵ ਅਖਾੜਿਆਂ ਦੇ ਜ਼ਰੀਏ ਆਪਣੀ ਸ਼ਾਇਰੀ ਦੇ ਨਾਲ ਸਰੋਤਿਆਂ ਦੇ ਦਿਲਾਂ ਨੂੰ ਹਲੂਣਦੇ ਦੇ ਰਹਿੰਦੇ ਹਨ। ਦੇਬੀ ਸਾਹਿਬ ਸ਼ੋਸ਼ਲ ਮੀਡੀਆ ਦੇ ਜ਼ਰੀਏ ਘੱਟ ਹੀ ਆਪਣੇ ਸਰੋਤਿਆਂ ਨੂੰ ਦਰਸ਼ਨ ਦਿੰਦੇ ਨੇ , ਪਰ ਆਪਣੀ ਸ਼ਾਇਰੀ ਦੇ ਦਰਸ਼ਨ ਤਾਂ ਸਮੇਂ ਸਮੇਂ 'ਤੇ ਕਰਵਾਉਂਦੇ ਰਹਿੰਦੇ ਹਨ। ਦੇਬੀ ਮਖਸੂਸਪੁਰੀ ਨੇ ਸੰਗੀਤ 'ਚ ਬਹੁਤ ਨਾਮਣਾ ਖੱਟਿਆ ਹੈ।

ਹੋਰ ਵੇਖੋ : ਸ਼ਾਹਰੁਖ ਖਾਨ ਤੇ ਅਬ੍ਰਾਹਮ ਇੰਝ ਘੁੰਮਦੇ ਨੇ ਮੁੰਬਈ ਦੀਆਂ ਸੜਕਾਂ ‘ਤੇ , ਦੇਖੋ ਵੀਡੀਓ

https://www.instagram.com/p/BsQoAPeHZ2_/

ਉਹਨਾਂ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਸਟੇਜਾਂ 'ਤੇ ਆਪਣੀ ਗਾਇਕੀ ਤੇ ਸ਼ਾਇਰੀ ਨਾਲ ਪੰਜਾਬੀਆਂ ਦਾ ਨਾਮ ਵੀ ਰੋਸ਼ਨ ਕੀਤਾ ਹੈ। ਇਸ ਵੀਡੀਓ 'ਚ ਦੇਬੀ ਮਖਸੂਸਪੁਰੀ ਆਪਣੀ ਬਹੁਤ ਹੀ ਪ੍ਰਸਿੱਧ ਸ਼ਾਇਰੀ 'ਸੱਜਣ ਭੁੱਲ ਗਏ ਹੋਣੇ ਆ' ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਆਪਣੇ ਲਾਈਵ ਅਖਾੜੇ 'ਚ ਦੇਬੀ ਮਖਸੂਸਪੁਰੀ ਦੀ ਇਹ ਸ਼ਾਇਰੀ ਹਰ ਇੱਕ ਦੇ ਦਿਲ 'ਚ ਉੱਤਰ ਰਹੀ ਹੈ।ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਦੇਬੀ ਮਖਸੂਸਪੁਰੀ ਹੋਰਾਂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network