ਜ਼ਿੰਦਗੀ ‘ਚ ਨਿਰਾਸ਼ ਹੋਏ ਗੱਭਰੂਆਂ ਨੂੰ ਮੁੜ ਤੋਂ ਜ਼ਿੰਦਾਦਿਲੀ ਨਾਲ ਜਿਉਣ ਦਾ ਸੁਨੇਹਾ ਦੇ ਰਹੇ ਨੇ ਦੇਬੀ ਮਖਸੂਸਪੁਰੀ ਆਪਣੇ ਨਵੇਂ ਗੀਤ ‘ਗੁੱਡੀ ਚੜ੍ਹ ਜਾਊਗੀ’ ਦੇ ਨਾਲ, ਦੇਖੋ ਵੀਡੀਓ

written by Lajwinder kaur | January 30, 2020

ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਜੋ ਕਿ ਦਮਦਾਰ ਆਵਾਜ਼ ਦੇ ਨਾਲ ਬਾਕਮਾਲ ਕਲਮ ਦੇ ਮਾਲਿਕ ਵੀ ਨੇ। ਜੀ ਹਾਂ ਉਹ ਆਪਣੀ ਸ਼ਾਨਦਾਰ ਆਵਾਜ਼ ਦੇ ਨਾਲ ਸਾਲ 2020 ਦਾ ਪਹਿਲਾ ਗੀਤ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ।

ਗੁੱਡੀ ਚੜ੍ਹ ਜਾਊਗੀ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਦੇਬੀ ਮਖਸੂਸਪੁਰੀ ਨੇ ਆਪਣੀ ਦਰਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਪ੍ਰੇਰਣਾ ਦੇਣ ਵਾਲਾ ਹੈ। ਜੀ ਹਾਂ ਇਸ ਗੀਤ ਦੇ ਰਾਹੀਂ ਉਨ੍ਹਾਂ ਨੌਜਵਾਨਾਂ ਨੂੰ ਖ਼ਾਸ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਹੈ, ਜੋ ਜ਼ਿੰਦਗੀ ਜਿਉਣ ਦੇ ਰਾਹਾਂ ਤੋਂ ਭਟਕ ਕੇ ਨਸ਼ੇ ਦੇ ਰਾਹਾਂ 'ਤੇ ਚੱਲਣ ਲੱਗ ਗਏ ਨੇ। ਇਸ ਗੀਤ ਦੇ ਰਾਹੀਂ ਜ਼ਿੰਦਗੀ ‘ਚ ਮੁੜ ਵਾਪਿਸ ਆਉਣ ਦਾ ਸੁਨੇਹਾ ਦਿੱਤਾ ਹੈ। ਨੌਜਵਾਨਾਂ ਨੂੰ ਜ਼ਿੰਦਗੀ ‘ਚ ਨਵੀਂ ਰੌਸ਼ਨੀ ਦਿੰਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਨਵੇਂ ਗੀਤ Sidewalk ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

ਇਸ ਗਾਣੇ ਦੇ ਬੋਲ ਖੁਦ ਦੇਬੀ ਮਖਸੂਸਪੁਰੀ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ‘ਗੁੱਡੀ ਚੜ੍ਹ ਜਾਊਗੀ’ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਅਜੇ ਤੱਕ ਇੱਕ ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਦੇਬੀ ਮਖਸੂਸਪੁਰੀ ਇਸ ਤੋਂ ਪਹਿਲਾਂ ਵੀ ਸਲਾਮ ਜ਼ਿੰਦਗੀ, ਤੇਰੀਆਂ ਗੱਲਾਂ, ਰਿਪੀਟ, ਯਾਦਾਂ, ਛੱਲਾ, ਯਾਰੀ ਵਾਲੇ ਵਰਕੇ, ਜੱਗਾ ਵਰਗੇ ਕਈ ਵਧੀਆ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ।

0 Comments
0

You may also like