ਦੇਬੀ ਮਖਸੂਸਪੁਰੀ ਲੈ ਕੇ ਆ ਰਹੇ ਨੇ ਨਵਾਂ ਗੀਤ ‘ਗੁੱਡੀ ਚੜ੍ਹ ਜਾਊਗੀ, ਸ਼ੇਅਰ ਕੀਤਾ ਪੋਸਟਰ

written by Lajwinder kaur | January 22, 2020

ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਜਿਨ੍ਹਾਂ ਦੇ ਸ਼ਾਇਰੀ ਤੇ ਗੀਤਾਂ ਦਾ ਹਰ ਕੋਈ ਮੁਰੀਦ ਹੈ। ਜਿਸਦੇ ਚੱਲਦੇ ਉਹ ਇਸ ਸਾਲ ਦਾ ਪਹਿਲਾਂ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਉਹ ‘ਗੁੱਡੀ ਚੜ੍ਹ ਜਾਊਗੀ’ ਟਾਈਟਲ ਹੇਠ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਹਨ।

ਹੋਰ ਵੇਖੋ:ਹਰਭਜਨ ਮਾਨ ਨੇ ਪੀ. ਆਰ ਫ਼ਿਲਮ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸਤਿ ਸ੍ਰੀ ਅਕਾਲ ਦੋਸਤੋ, ਤੁਹਾਡੇ ਲਈ ਜਲਦੀ ਹੀ ਨਵਾਂ ਗੀਤ #ਗੁੱਡੀ ##ਚੜ੍ਹ #ਜਾਊਗੀ ਲੈ ਕੇ ਆ ਰਹੇ ਹਾਂ, ਉਮੀਦ ਕਰਦੇ ਹਾਂ ਕਿ ਪਸੰਦ ਕਰੋਗੇ, ਪੋਸਟਰ ਨੂੰ ਵੱਧ ਤੋਂ ਵੱਧ Share ਕਰ ਦਿਓ’

ਇਸ ਗੀਤ ਦੇ ਬੋਲ ਦੇਬੀ ਮਖਸੂਸਪੁਰੀ ਦੀ ਕਲਮ ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਦਾ ਹੋਵੇਗਾ। ਇਹ ਗੀਤ ਟੀਸੀਰਜ਼ ਦੇ ਲੇਬਲ ਹੇਠ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

View this post on Instagram

 

A post shared by Debi Makhsoospuri (@debiofficial) on

ਜੇ ਗੱਲ ਕਰੀਏ ਦੇਬੀ ਮਖਸੂਸਪੁਰੀ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ।ਦੇਬੀ ਮਖਸੂਸਪੁਰੀ ਵਧੀਆ ਲੇਖਣੀ ਦੇ ਨਾਲ-ਨਾਲ ਵਧੀਆ ਗਾਇਕ ਵੀ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੋ ਕੁਝ ਉਨ੍ਹਾਂ ਦੇ ਮਨ ਅੰਦਰ ਚੱਲਦਾ ਹੈ ਉਹੀ ਉਹ ਸ਼ਬਦਾਂ ਰਾਹੀਂ ਬਿਆਨ ਕਰ ਦਿੰਦੇ ਨੇ। ਉਹ ਸਟੂਡੈਂਟ ਤੇਰੀਆਂ ਗੱਲਾਂ, ਰਿਪੀਟ, ਯਾਦ,ਛੱਲਾ,ਯਾਰੀ ਵਾਲੇ ਵਰਕੇ ਵਰਗੇ ਕਈ ਵਧੀਆ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

0 Comments
0

You may also like