ਗਾਇਕ ਦੇਬੀ ਮਖਸੂਸਪੁਰੀ ਦੇ ਪਿਤਾ ਉਹਨਾਂ ਤੋਂ ਇਸ ਗੱਲ ਤੋਂ ਰਹਿੰਦੇ ਸਨ ਨਰਾਜ਼

written by Rupinder Kaler | March 14, 2020

ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਇਸ ਵਾਰ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਪਹੁੰਚ ਰਹੇ ਹਨ । ਦੇਬੀ ਨੇ ਇਸ ਸ਼ੋਅ ਵਿੱਚ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ । ਉਹਨਾਂ ਨੇ ਦੱਸਿਆ ਕਿ ਗੀਤਕਾਰੀ ਤੇ ਗਾਇਕੀ ਦੇ ਖੇਤਰ ਵਿੱਚ ਉਹ ਸਬੱਬ ਨਾਲ ਹੀ ਆ ਗਏ ਸਨ । ਉਹਨਾਂ ਨੇ ਗੀਤਕਾਰੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਬਾਰੇ ਸੋਚਿਆ ਵੀ ਨਹੀਂ ਸੀ । https://www.instagram.com/p/B4h1aDllfUz/ ਉਹਨਾਂ ਨੇ ਦੱਸਿਆ ਜਦੋਂ ਉਹਨਾਂ ਦੇ ਲਿਖੇ ਗੀਤ ਰਿਕਾਰਡ ਹੋ ਗਏ ਤਾਂ ਉਹਨਾਂ ਦੇ ਪਿਤਾ ਜੀ ਅੰਦਰੋਂ ਤਾਂ ਖੁਸ਼ ਸਨ ਪਰ ਬਾਹਰੋਂ ਉਹ ਨਰਾਜ਼ਗੀ ਦਿਖਾਉਂਦੇ ਸਨ । ਦੇਬੀ ਨੇ ਆਪਣੇ ਪਿਤਾ ਦਾ ਇੱਕ ਕਿੱਸਾ ਸਾਂਝਾ ਕਰਦੇ ਹੋਏ ਦੱਸਿਆ ਕਿ ਇੱਕ ਵਾਰ ਉਹਨਾਂ ਦੇ ਪਿੰਡ ਦੇ ਇੱਕ ਮੁੰਡੇ ਨੇ ਉਹਨਾਂ ਦੇ ਪਿਤਾ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਦੇਬੀ ਦਾ ਨਾਂਅ ਹਰ ਗੀਤ ਵਿੱਚ ਆਉਣ ਲੱਗ ਗਿਆ ਹੈ ਤਾਂ ਇਸ ਦੇ ਜਵਾਬ ਵਿੱਚ ਦੇਬੀ ਦੇ ਪਿਤਾ ਨੇ ਕਿਹਾ ਕਿ ਸਾਨੂੰ ਇਸ ਦਾ ਕੋਈ ਫਾਇਦਾ ਨਹੀਂ ਖੇਤਾਂ ਵਿੱਚ ਪੱਠੇ ਤਾਂ ਸਾਨੂੰ ਹੀ ਵੱਡਣੇ ਪੈਂਦੇ ਹਨ । ਦੇਬੀ ਤਾਂ ਸਾਰਾ ਦਿਨ ਕਾਪੀ ਲੈ ਕੇ ਬੈਠਾ ਰਹਿੰਦਾ ਹੈ । https://www.instagram.com/p/B9rQW8HoWG2/ ਦੇਬੀ ਦੀਆਂ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ਇਹ ਸ਼ੋਅ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

0 Comments
0

You may also like