ਕਰਵਾਚੌਥ 'ਤੇ ਦੇਬੀਨਾ ਬੋਨਰਜੀ ਨੇ ਧੀ ਲਿਆਨਾ ਨਾਲ ਲਗਵਾਈ ਮਹਿੰਦੀ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

Written by  Pushp Raj   |  October 13th 2022 01:49 PM  |  Updated: October 13th 2022 01:49 PM

ਕਰਵਾਚੌਥ 'ਤੇ ਦੇਬੀਨਾ ਬੋਨਰਜੀ ਨੇ ਧੀ ਲਿਆਨਾ ਨਾਲ ਲਗਵਾਈ ਮਹਿੰਦੀ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

Debina Bonnerjee Karwa Chauth celebration: ਅੱਜ ਦੇਸ਼ ਭਰ 'ਚ ਮਹਿਲਾਵਾਂ ਕਰਵਾ ਚੌਥ ਦਾ ਤਿਉਂਹਾਰ ਮਨਾ ਰਹੀਆਂ ਹਨ। ਕਰਵਾ ਚੌਥ ਦਾ ਕ੍ਰੇਜ਼ ਮਹਿਜ਼ ਆਮ ਮਹਿਲਾਵਾਂ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਸੈਲੇਬਸ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਕਈ ਬਾਲੀਵੁੱਡ ਤੇ ਟੀਵੀ ਜਗਤ ਦੀਆਂ ਅਭਿਨੇਤਰੀਆਂ ਵੀ ਇਸ ਤਿਉਹਾਰ ਨੂੰ ਮਨਾ ਰਹੀਆਂ ਹਨ। ਇਸ ਮੌਕੇ 'ਤੇ ਮਸ਼ਹੂਰ ਟੀਵੀ ਅਦਾਕਾਰਾ ਦੇਬੀਨਾ ਬੋਨਰਜੀ ਨੇ ਵੀ ਫੈਨਜ਼ ਨੂੰ ਕਰਵਾ ਚੌਥ ਦੀ ਵਧਾਈ ਦਿੱਤੀ ਹੈ।

image source instagram

ਦੱਸ ਦਈਏ ਕਿ ਗੁਰਮੀਤ ਚੌਥਰੀ ਅਤੇ ਦੇਬੀਨਾ ਬੋਨਰਜੀ ਟੀਵੀ ਜਗਤ ਦੇ ਮਸ਼ਹੂਰ ਕਪਲਸ ਹਨ। ਹਾਲ ਹੀ ਵਿੱਚ ਇਸ ਜੋੜੇ ਨੇ ਇਸੇ ਸਾਲ ਅਪ੍ਰੈਲ ਮਹੀਨੇ ਵੀ ਆਪਣੀ ਧੀ ਲਿਆਨਾ ਦਾ ਸਵਾਗਤ ਕੀਤਾ ਹੈ। ਹੁਣ ਇਹ ਜੋੜੀ ਜਲਦ ਹੀ ਦੂਜੀ ਵਾਰ ਵੀ ਮਾਤਾ-ਪਿਤਾ ਬਨਣ ਜਾ ਰਹੀ ਹੈ। ਗਰਭ ਅਵਸਥਾ ਦੇ ਦੌਰਾਨ ਵੀ ਦੇਬਿਨਾ ਬੋਨਰਜੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਇੰਸਟਾਗ੍ਰਾਮ 'ਤੇ ਆਪਣੀ ਪੋਸਟਾਂ , ਤਸਵੀਰਾਂ ਤੇ ਵੀਡੀਓਜ਼ ਰਾਹੀਂ ਫੈਨਜ਼ ਦੇ ਰੁਬਰੂ ਹੁੰਦੀ ਰਹਿੰਦੀ ਹੈ।

ਹਾਲ ਹੀ ਵਿੱਚ ਕਰਵਾ ਚੌਥ ਦੇ ਖ਼ਾਸ ਮੌਕੇ 'ਤੇ ਦੇਬੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਆਪਣੇ ਮਹਿੰਦੀ ਵਾਲੇ ਹੱਥਾਂ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਦੂਜੀ ਵਾਰ ਆਪਣੇ ਬੇਬੀ ਬੰਪ ਨਾਲ ਨਜ਼ਰ ਆ ਰਹੀ ਹੈ।

image source instagram

ਇਸ ਦੇ ਨਾਲ ਹੀ ਦੇਬੀਨਾ ਆਪਣੀ ਇੰਸਟਾ ਸਟੋਰੀ ਵਿੱਚ ਧੀ ਲਿਆਨਾ ਦੇ ਨਾਲ ਖੂਬਸੂਰਤ ਸ਼ਾਰਟ ਵੀਡੀਓ ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਦੇਬੀਨਾ ਦੀ ਮਾਂ ਤੇ ਜਿਸ ਮਹਿਲਾ ਤੋਂ ਦੇਬੀਨਾ ਨੇ ਮਹਿੰਦੀ ਲਗਾਈ ਉਹ ਵੀ ਨਜ਼ਰ ਆ ਰਹੀ ਹੈ।

ਦੇਬੀਨਾ ਦੇ ਡਰੈਸਅਪ ਬਾਰੇ ਗੱਲ ਕਰੀਏ ਤਾਂ ਦੇਬੀਨਾ ਨੇ ਹਲਕੇ ਫਲੋਰਲ ਪ੍ਰਿੰਟ ਵਾਲੀ ਲੂਜ਼ ਕੁੜਤੀ ਪਹਿਨੀ ਹੋਈ ਹੈ। ਉਹ ਆਪਣੇ ਮਹਿੰਦੀ ਵਾਲੇ ਹੱਥਾਂ ਨੂੰ ਵਿਖਾਉਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਦੇਬੀਨਾ ਦੇ ਚਿਹਰੇ 'ਤੇ ਪ੍ਰੈਗਨੈਂਸੀ ਗਲੋ ਵੀ ਵਿਖਾਈ ਦੇ ਰਿਹਾ ਹੈ। ਸ਼ੇਅਰ ਕੀਤੀ ਗਈ ਦੂਜੀ ਤਸਵੀਰ ਵਿੱਚ ਦੇਬੀਨਾ ਆਪਣੀ ਗੋਦ ਵਿੱਚ ਧੀ ਲਿਆਨਾ ਨੂੰ ਲੈ ਕੇ ਬੈਠੀ ਹੋਈ ਨਜ਼ਰ ਆ ਰਹੀ ਹੈ। ਨਿੱਕੀ ਜਿਹੀ ਲਿਆਨਾ ਨੇ ਗੁਲਾਬੀ ਰੰਗ ਦਾ ਸਕਰਟ ਟੌਪ ਪਾਇਆ ਹੋਇਆ ਹੈ। ਇਸ ਡਰੈਸ ਵਿੱਚ ਲਿਆਨਾ ਬੇਹੱਦ ਕਿਊਟ ਲੱਗ ਰਹੀ ਹੈ।

image source instagram

ਹੋਰ ਪੜ੍ਹੋ: ਦੀਪਿਕਾ ਪਾਦੂਕੋਣ ਨੇ ਪਤੀ ਰਣਵੀਰ ਸਿੰਘ ਨਾਲ ਬਤੀਤ ਕੀਤੇ ਖ਼ਾਸ ਪਲਾਂ ਨੂੰ ਕੀਤਾ ਯਾਦ, ਦੱਸਿਆ 'ਲੇਟ ਨਾਈਟ ਕਨਵਰਸੇਸ਼ਨ ਦਾ ਕਿੱਸਾ'

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦੇਬੀਨਾ ਨੇ ਲਿਖਿਆ, "ਅਸੀਂ ਕਰਵਾ ਚੌਥ ਲਈ ਤਿਆਰ ਹਾਂ"ਫੈਨਜ਼ ਮਾਂ-ਧੀ ਇਨ੍ਹਾਂ ਪਿਆਰੀ ਜਿਹੀ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। ਫੈਨਜ਼ ਦੇਬੀਨਾ ਨੂੰ ਕਰਵਾਚੌਧ ਦੀ ਵਧਾਈ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੇ ਦੇਬੀਨਾ ਤੇ ਉਸ ਦੇ ਲਈ ਹਾਰਟ ਈਮੋਜੀ ਭੇਜੇ ਹਨ।

 

View this post on Instagram

 

A post shared by Debina Bonnerjee (@debinabon)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network