ਹਰਿਆਣਵੀਂ ਡਾਂਸਰ ਸਪਨਾ ਚੌਧਰੀ 'ਤੇ ਗੀਤ 'ਤੇ ਡਾਂਸ ਕਰਕੇ ਇੰਟਰਨੈੱਟ 'ਤੇ ਅਮਰੀਕਾ ਦੀ ਇਸ ਕੁੜੀ ਨੇ ਫੈਲਾਈ ਸਨਸਨੀ ,ਵੇਖੋ ਵੀਡਿਓ 

Written by  Shaminder   |  December 19th 2018 01:41 PM  |  Updated: December 19th 2018 01:41 PM

ਹਰਿਆਣਵੀਂ ਡਾਂਸਰ ਸਪਨਾ ਚੌਧਰੀ 'ਤੇ ਗੀਤ 'ਤੇ ਡਾਂਸ ਕਰਕੇ ਇੰਟਰਨੈੱਟ 'ਤੇ ਅਮਰੀਕਾ ਦੀ ਇਸ ਕੁੜੀ ਨੇ ਫੈਲਾਈ ਸਨਸਨੀ ,ਵੇਖੋ ਵੀਡਿਓ 

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦਾ 'ਤੇਰੀ ਆਂਖਆਂ ਕਾ ਯੋ ਕਾਜਲ' 'ਤੇ ਕੀਤਾ ਡਾਂਸ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।ਇਹ ਹਰਿਆਣਵੀਂ ਗੀਤ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ।ਬਾਲੀਵੁੱਡ 'ਚ ਸਪਨਾ ਚੌਧਰੀ ਆਪਣੀ ਧਾਕ ਜਮਾ ਰਹੀ ਹੈ ।ਸਪਨਾ ਦਾ ਇਹ ਡਾਂਸ ਕਿੰਨਾ ਫੇਮਸ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਨ੍ਹਾਂ ਦੇ ਇਸ ਗੀਤ ਨੂੰ ਬੜੇ ਹੀ ਲੋਕ ਫਾਲੋ ਕਰਦੇ ਨੇ ।

https://www.youtube.com/watch?time_continue=19&v=2GEENegD6Fo

ਇਸ ਤੋਂ ਇਲਾਵਾ ਉਨ੍ਹਾਂ ਦੇ ਇਸ ਵੀਡਿਓ ਨੂੰ ਇੱਕ ਅਮਰੀਕਾ 'ਚ ਰਹਿਣ ਵਾਲੀ ਦੀਪ ਬਰਾੜ ਨਾਂਅ ਦੀ ਕੁੜੀ ਇੰਟਰਨੈੱਟ ਸੈਂਸੇਸ਼ਨ ਬਣ ਗਈ ਹੈ । ਇਸ ਦੇ ਨਾਲ ਹੀ ਉਨ੍ਹਾ ਦੇ ਇਸ ਵੀਡਿਓ ਨੂੰ ਹੁਣ ਤੱਕ ਚਾਰ ਲੱਖ ਬਹੱਤਰ ਹਜ਼ਾਰ ਤੋਂ ਜ਼ਿਆਦਾ ਲੋਕ ਵੇਖ ਚੁੱਕੇ ਨੇ ।

ਇਸ ਵੀਡਿਓ ਨੂੰ ਸੱਤ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ । ਡਾਂਸਰ ਨੇ ਵੀ ਉਨ੍ਹਾਂ ਦੇ ਗੀਤ 'ਤੇ ਡਾਂਸ ਕੀਤਾ ਹੈ ਅਤੇ ਇਹ ਵੀਡਿਓ ਸੋਸ਼ਲ ਵੀਡਿਓ 'ਤੇ ਵਾਇਰਲ ਹੋ ਗਿਆ ਹੈ ।ਇਹ ਗਾਣਾ ਵਿਦੇਸ਼ੀਆਂ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ। ਦੀਪ ਬਰਾੜ ਪੇਸ਼ੇ ਤੋਂ ਕੋਰਿਓਗ੍ਰਾਫਰ ਹੈ ਅਤੇ ਉਹ ਬਾਲੀਵੁੱਡ 'ਚ ਡਾਂਸਿੰਗ ਲਈ ਕਾਫੀ ਚਰਚਾ 'ਚ ਰਹਿੰਦੀ ਹੈ । ਦੱਸ ਦਈਏ ਕਿ ਸਪਨਾ ਚੌਧਰੀ ਇਸੇ ਗੀਤ 'ਤੇ ਡਾਂਸ ਤੋਂ ਬਾਅਦ ਚਰਚਾ 'ਚ ਆਈ ਸੀ ਅਤੇ ਪੂਰੀ ਦੁਨੀਆ 'ਚ ਉਹ ਪ੍ਰਸਿੱਧ ਹੋ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network