ਦੀਪ ਚਾਹਲ ਤੇ ਸਿੰਗਾ ਦਾ ਨਵਾਂ ਗੀਤ ‘Ki Tusi Jaande O ?’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ , ਦੇਖੋ ਵੀਡੀਓ

written by Lajwinder kaur | June 01, 2021

ਪੰਜਾਬੀ ਗਾਇਕ ਦੀਪ ਚਾਹਲ (DEEP CHAHAL) ਤੇ ਸਿੰਗਾ (SINGGA) ਆਪਣੇ ਨਵਾਂ ਗੀਤ ‘ਕੀ ਤੁਸੀਂ ਜਾਣਦੇ ਓ ?’ (Ki Tusi Jaande O ?)  ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਇਸ ਗੀਤ ਨੂੰ ਦੋਵਾਂ ਗਾਇਕਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ।

deep chahal image source-youtube

ਹੋਰ ਪੜ੍ਹੋ : ਯੁਵਰਾਜ ਹੰਸ ਦੀ ਫੜੀ ਗਈ ਚੋਰੀ, ਕਿਸੇ ਹੋਰ ਨਾਲ ਗੱਲਾਂ ਕਰਦੇ ਪਤੀ ਯੁਵਰਾਜ ਦਾ ਪਤਨੀ ਮਾਨਸੀ ਨੇ ਦੇਖੋ ਕੀ ਕੀਤਾ ਹਸ਼ਰ, ਦੇਖੋ ਵੀਡੀਓ

singer singga image source-youtube

ਇਸ ਗੀਤ ‘ਚ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕੀਤਾ ਹੈ। ਜੋ ਇਨਸਾਨ ਕਾਮਯਾਬੀ ਪਾਉਣ ਦੇ ਲਈ ਸੰਘਰਸ਼ ਕਰਦਾ ਹੈ ਉਹ ਸਿਰਫ਼ ਉਸ ਦੇ ਮਾਂ-ਬਾਪ ਹੀ ਜਾਣਦੇ ਨੇ। ਕਿਵੇਂ ਲੋਕੀਂ ਅੱਗੇ ਵੱਧਣ ਵਾਲਿਆਂ ਦੀਆਂ ਲੱਤਾਂ ਪਿੱਛੇ ਨੂੰ ਖਿੱਚਦੇ ਨੇ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of ki tusi jande o sang by deep chahal image source-youtube

ਦੱਸ ਦਈਏ ਇਸ ਗੀਤ ਦੇ ਬੋਲ ਖੁਦ ਦੀਪ ਚਾਹਲ ਤੇ ਸਿੰਗਾ ਨੇ ਮਿਲਕੇ ਲਿਖੇ ਨੇ, ਇਸ ਤੋਂ ਇਲਾਵਾ ਵੀਡੀਓ ‘ਚ ਦੋਵੇਂ ਕਲਾਕਾਰ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਇਸ ਗਾਣੇ ਨੂੰ ਮਿਊਜ਼ਿਕ Akash Jandu ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Tru Bande ਨੇ ਬਣਾਇਆ ਹੈ। ਨਵ ਧੀਮਾਨ ਵੱਲੋਂ ਇਸ ਮਿਊਜ਼ਿਕ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਗੀਤ ਨੂੰ ਸਿੰਗਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ । ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।

0 Comments
0

You may also like