ਦੀਪ ਢਿੱਲੋਂ ਨੇ ਦੱਸਿਆ ਕਿ ਕਿਉਂ ਪੈਸਾ ਲਗਾ ਕੇ ਵੀ ਭਰਾਵਾਂ ਵਰਗੇ ਮੈਨੇਜਰ ਨੂੰ ਮਰਨੋਂ ਨਹੀਂ ਬਚਾ ਸਕੇ
ਦੀਪ ਢਿਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਡਾਕਟਰਾਂ ਦੀ ਜ਼ਿਆਦਤੀ ਦਾ ਸ਼ਿਕਾਰ ਹੋਏ ਆਪਣੇ ਮੈਨੇਜਰ ਬਾਰੇ ਦੱਸਿਆ ਹੈ । ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਡਾਕਟਰਾਂ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਆਪਣੇ ਭਰਾਵਾਂ ਵਰਗੇ ਮੈਨੇਜਰ ਨੂੰ ਗਵਾਉਣਾ ਪਿਆ ਹੈ ।
deep Dhillon
'ਬੜੇ ਦੁੱਖ ਦੀ ਗੱਲ ਆ , ਮੇਰੇ ਸੰਗੀਤ ਪਰਿਵਾਰ ਦਾ ਮੇਨ ਥੰਮ ਮੇਰਾ ਮਨੈਜਰ ਸਕਿੰਦਰ ਅੱਜ ਡਿੱਗ ਗਿਆ , 18 -20 ਸਾਲ ਤੋ ਮੇਰੇ ਨਾਲ ਸੀ ਹਰ ਚੰਗੇ ਮਾੜੇ ਟਇਮ ਚ ਨੇਕਦਿਲੀ ਤੇ ਇਮਾਨਦਾਰੀ ਨਾਲ ਮੇਰਾ ਸਾਥ ਦਿੱਤਾ ,ਵੱਡੇ ਭਰਾ ਵਾਲੇ ਸਾਰੇ ਫਰਜ ਨਿਭਾਏ ,ਪਤਾ ਨੀ ਰੱਬ ਦੇ ਰੰਗਾਂ ਦਾ ਸਦਾ ਅਫਸੋਸ ਰਹੇਗਾ ਕਿ ਪੈਸਾ ਸਿਫਾਰਸ਼ਾਂ ਲਾਕੇ ਵੀ ਬਚਾ ਨੀ ਸਕੇ । ਪਰਿਵਾਰ ਦੇ ਨਾਲ ਨਾਲ ਸਾਨੂੰ ਹਮੇਸ਼ਾ ਤੇਰੀ ਘਾਟ ਰੜਕੇਗੀ ਯਾਰਾਂ ।
ਹੋਰ ਪੜ੍ਹੋ : ਦੀਪ ਢਿੱਲੋਂ ਤੇ ਜੈਸਮੀਨ ਜੱਸੀ ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਪੋਸਟਰ ਛਾਇਆ ਸੋਸ਼ਲ ਮੀਡੀਆ ਉੱਤੇ
Deep-Dhillon
15-20 ਦਿਨ ਪਹਿਲੇ ਅੰਧਰਗ ਦਾ ਅਟੈਕ ਅਇਆ ਫਿਰ ਬਠਿੰਡੇ ਵਾਲੇ ਡਾਕਟਰ ਕਹਿੰਦੇ ਦਿਮਾਗ ਦੀ ਨਾੜੀ ਬਲੋਕ ਆ ,ਅਸੀ ਚੱਕ ਕੇ ਧੰਛ ਲੈ ਆਏ ,ਧੰਛ ਵਾਲੇ ਕਹਿੰਦੇ ਕਰੋਨਾ ਐਸਾ ਚੱਕਰਾ ਚ ਪਇਆਂ ਨਾ ਮਿਲਣ ਹੀ ਨਾ ਦਿੱਤਾ ਬੱਸ ਬਿਲ ਤੇ ਬਿਲ ਬਣਾਦੇ ਰਹੇ ਮਸਾ ਛੁੱਟੀ ਦਿਵਾਕੇ ਰਜਿੰਦਰਾ ਹਸਪਤਾਲ ਲੈਕੇ ਗਏ ਇੱਥੌ ਪੀਜੀਆਈ ਲਿਜਾਣ ਦਾ ਸੋਚਦੇ ਸੀ ਕਿ ਰੱਬ ਨੇ ਕੋਈ ਜੋਰ ਨਾ ਚੱਲਣ ਦਿੱਤਾ ।
deep and his wife
ਕਿਤੇ ਨਾ ਕਿਤੇ ਲੱਗਦਾ ਡਾਕਟਰ ਜਿੰਨਾ ਨੂੰ ਆਪਾ ਰੱਬ ਦਾ ਰੂਪ ਮੰਨਦੇ ਅੱਜ ਦੇ ਟਾਇਮ ਸਿਰਫ ਪੈਸਾ ਮੁੱਖ ਰੱਖਦੇ ਨੇ , ਸਾਰੀ ਉਮਰ ਅਫਸੋਸ ਰਵੇਗਾ ਸਾਰਾ ਕੁਝ ਹੁੰਦੇ ਹੋਏ ਤੈਨੂੰ ਬਚਾ ਨਾ ਸਕੇ । ਯਾਰਾਂ ਤੇਰੇ ਪਰਿਵਾਰ ਨੂੰ ਤਾਂ ਸਾਂਭ ਲਵਾਗੇ ਔਖ ਸੌਖ ਚ ਹਮੇਸਾਂ ਉਹਨਾ ਨਾਲ ਖੜਾਗੇ ਪਰ ਤੇਰੀ ਥਾਂ ਨੀ ਲੈ ਸਕਦੇ । ਰੱਬ ਕਿਸੇ ਨੂੰ ਧੰਛ ਵਾਲਿਆ ਦਾ ਬੱਸ ਨਾ ਪਾਵੇ ਡਾਕਟਰ ਨੀ ਜਲਾਦ ਨੇ' ।