ਪੈਸੇ ਦੀ ਦੌੜ ਪਿੱਛੇ ਭੱਜਦੇ ਲੋਕਾਂ ਨੂੰ ਖ਼ਾਸ ਸੁਨੇਹਾ ਦੇ ਰਿਹਾ ਹੈ ਦੀਪ ਢਿੱਲੋਂ ਦਾ ਗੀਤ

written by Shaminder | September 03, 2019

ਅੱਜ ਕੱਲ੍ਹ ਇਨਸਾਨ ਪੈਸੇ ਪਿੱਛੇ ਏਨਾਂ ਦੌੜ ਰਿਹਾ ਹੈ ਕਿ ਇਨਸਾਨ ਨੂੰ ਨਾਂ ਤਾਂ ਆਪਣੀ ਸਿਹਤ ਦੀ ਫਿਕਰ ਹੈ ਅਤੇ ਨਾਂ ਹੀ ਆਪਣੇ ਪਰਿਵਾਰ ਨੂੰ ਉਹ ਏਨਾਂ ਸਮਾਂ ਹੀ ਦੇ ਪਾਉਂਦਾ ਹੈ । ਪੈਸੇ ਦੀ ਚਾਹਤ ਅਤੇ ਵਧੀਆ ਜ਼ਿੰਦਗੀ ਲਈ ਸੁੱਖ ਸਹੂਲਤਾਂ ਕਾਰਨ ਦਿਨ ਰਾਤ ਇਨਸਾਨ ਮਰਦਾ ਹੈ ਅਜਿਹੇ ‘ਚ ਆਪਣੀ ਸਿਹਤ ਨੂੰ ਵੀ ਅਣਗੌਲਿਆਂ ਕਰ ਦਿੰਦਾ ਹੈ । ਹੋਰ ਵੇਖੋ:ਬਾਬੇ ਨਾਨਕ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਦਾ ਹੈ ਦੀਪ ਢਿੱਲੋਂ ਦਾ ਗਾਣਾ ‘ਨਾਨਕ ਦੀ ਬਾਣੀ’ ਦੀਪ ਢਿੱਲੋਂ ਨੇ ਅਜਿਹੇ ਹੀ ਲੋਕਾਂ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਗੀਤ ‘ਨੋਟਾਂ ਵਾਲੀ ਮਸ਼ੀਨ’ ਟਾਈਟਲ ਹੇਠ ਆਏ ਆਪਣੇ ਨਵੇਂ ਗੀਤ ‘ਚ । ਇਸ ਗੀਤ ‘ਚ ਉਨ੍ਹਾਂ ਨੇ ਖ਼ਾਸ ਤਰ੍ਹਾਂ ਦਾ ਸੁਨੇਹਾ ਲੋਕਾਂ ਨੂੰ ਦਿੱਤਾ ਹੈ ਕਿ ਦੂਜਿਆਂ ਦੇ ਕਾਰੋਬਾਰ ਨੂੰ ਵੇਖ ਕੇ ਜਦੋਂ ਇਨਸਾਨ ਖੁਦ ਕੁਝ ਨਹੀਂ ਕਰ ਪਾਉਂਦਾ ਤਾਂ ਉਹ ਫਾਹਾ ਲੈ ਕੇ ਆਪਣੇ ਜੀਵਨ ਤੋਂ ਹਾਰ ਮੰਨ ਲੈਂਦਾ ਹੈ। deep dhillon के लिए इमेज परिणाम   ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਉਨ੍ਹਾਂ ਨੇ ਗੀਤ ‘ਚ ਪੈਸੇ ਕਮਾਉਣ ਦੇ ਨਾਲ-ਨਾਲ ਸਰੀਰ ਦੀ ਦੇਖਭਾਲ ਕਰਨ ਦਾ ਸੁਨੇਹਾ ਦਿੱਤਾ ਹੈ ।ਕਿਉਂਕਿ ਪੈਸੇ ਦੀ ਦੌੜ ਪਿੱਛੇ ਇਨਸਾਨ ਦਿਨ ਰਾਤ ਭੱਜਦਾ ਹੈ ਪਰ ਆਪਣੀ ਸਿਹਤ ਵੱਲ ਕੋਈ ਧਿਆਨ ਨਹੀਂ ਦਿੰਦਾ ਅਤੇ ਕਈ ਵਾਰ ਗੰਭੀਰ ਬੀਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦਾ ਹੈ । ਇਸ ਗੀਤ ਦੇ ਬੋਲ ਦਵਿੰਦਰ ਬੈਨੀਪਾਲ ਨੇ ਲਿਖੇ ਨੇ ਜਦੋਂ ਕਿ ਮਿਊਜ਼ਿਕ ਦਿੱਤਾ ਹੈ ਸਚਿਨ ਆਹੁਜਾ ਨੇ ।  

0 Comments
0

You may also like