ਗਾਇਕ ਦੀਪ ਢਿੱਲੋਂ ਨੇ ਸ਼ੇਅਰ ਕੀਤਾ ਪੁਰਾਣੇ ਪੰਜਾਬ ਦਾ ਵੀਡੀਓ, ਦੱਸਿਆ ਕਿੰਨੀ ਮਿਹਨਤ ਕਰਦੇ ਸਨ ਸਾਡੇ ਬਜ਼ੁਰਗ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Written by  Shaminder   |  August 18th 2020 11:31 AM  |  Updated: August 18th 2020 11:31 AM

ਗਾਇਕ ਦੀਪ ਢਿੱਲੋਂ ਨੇ ਸ਼ੇਅਰ ਕੀਤਾ ਪੁਰਾਣੇ ਪੰਜਾਬ ਦਾ ਵੀਡੀਓ, ਦੱਸਿਆ ਕਿੰਨੀ ਮਿਹਨਤ ਕਰਦੇ ਸਨ ਸਾਡੇ ਬਜ਼ੁਰਗ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਗਾਇਕ ਦੀਪ ਢਿੱਲੋਂ ਆਪਣੇ ਫੇਸਬੁੱਕ ਪੇਜ ‘ਤੇ ਅਕਸਰ ਵੀਡੀਓਜ਼ ਅਤੇ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ 1925 ਦੇ ਦਹਾਕੇ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਹਾਨੂੰ ਪੁਰਾਣੇ ਪੰਜਾਬ ਦੀ ਝਲਕ ਵੇਖਣ ਨੂੂੰ ਮਿਲੇਗੀ । ਇਸ ਵੀਡੀਓ ‘ਚ ਤੁਸੀਂ ਪੁਰਾਣੇ ਸਮਿਆਂ ‘ਚ ਦੁੱਧ ਰਿੜਕਣ ਅਤੇ ਖੇਤਾਂ ਨੂੰ ਪਾਣੀ ਲਾਉਣ ਵਾਲਾ ਟਿੰਡਾਂ ਵਾਲਾ ਖੂਹ ਵੀ ਵੇਖ ਸਕਦੇ ਹੋ ।

https://www.facebook.com/deepdhillon/videos/3360228627371391

ਇਸ ਦੇ ਨਾਲ ਹੀ ਪੁਰਾਣੇ ਪੰਜਾਬ ਦੀ ਕਿਰਸਾਨੀ ਅਤੇ ਸੁਆਣੀਆਂ ਦੇ ਰੋਜ਼ ਮੱਰਾ ਦੇ ਕੰਮ ਕਾਜ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦੀਪ ਢਿੱਲੋਂ ਨੇ ਲਿਖਿਆ ਕਿ ਪੁਰਾਣੇ ਪੰਜਾਬ ਦੀ ਇਹ ਝਲਕ ਵੇਖ ਕੇ ਸੁਆਦ ਜਿਹਾ ਆ ਗਿਆ ।

https://www.instagram.com/p/CD-eV1NBGch/

ਦੀਪ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੀ ਪਤਨੀ ਜੈਸਮੀਨ ਜੱਸੀ ਵੀ ਇੱਕ ਬਿਹਤਰੀਨ ਗਾਇਕਾ ਹੈ । ਇਸ ਜੋੜੀ ਨੇ ਕਈ ਡਿਊਟ ਸੌਂਗ ਕੀਤੇ ਹਨ ਅਤੇ ਦੋਵਾਂ ਨੇ ਗਾਇਕੀ ਦੇ ਖੇਤਰ ‘ਚ ਚੰਗਾ ਨਾਂਅ ਕਮਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network