Advertisment

ਕੋਰੋਨਾ ਮਹਾਮਾਰੀ ਦੇ ਦੌਰਾਨ ਦੀਪ ਢਿੱਲੋਂ ਘਰ ਰਹਿ ਕੇ ਕਰ ਰਹੇ ਖੂਬ ਮਿਹਨਤਾਂ, ਬਣਵਾ ਰਹੇ ਨੇ ਨਵਾਂ ਫਾਰਮ ਹਾਊਸ, ਵੀਡੀਓ ਕੀਤਾ ਸਾਂਝਾ

author-image
By Shaminder
New Update
ਕੋਰੋਨਾ ਮਹਾਮਾਰੀ ਦੇ ਦੌਰਾਨ ਦੀਪ ਢਿੱਲੋਂ ਘਰ ਰਹਿ ਕੇ ਕਰ ਰਹੇ ਖੂਬ ਮਿਹਨਤਾਂ, ਬਣਵਾ ਰਹੇ ਨੇ ਨਵਾਂ ਫਾਰਮ ਹਾਊਸ, ਵੀਡੀਓ ਕੀਤਾ ਸਾਂਝਾ
Advertisment
ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ।ਹਾਲਾਂਕਿ ਸਰਕਾਰ ਵੱਲੋਂ ਰਿਆਇਤਾਂ ਦੇ ਨਾਲ ਕੁਝ ਢਿੱਲ ਦਿੱਤੀ ਹੈ । ਪਰ ਜ਼ਿਆਦਾਤਰ ਲੋਕ ਆਪਣੇ ਘਰਾਂ ‘ਚ ਹੀ ਸਮਾਂ ਬਿਤਾ ਰਹੇ ਹਨ । ਹੌਬੀ ਧਾਲੀਵਾਲ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਬਿੱਲਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ ।ਪਰ ਦੀਪ ਢਿੱਲੋਂ ਏਨੀਂ ਦਿਨੀਂ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ ਅਤੇ ਘਰ ਦੇ ਨਿਰਮਾਣ ਕਾਰਜ ‘ਚ ਆਪਣਾ ਯੋਗਦਾਨ ਦੇ ਰਹੇ ਨੇ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਘਰ ਦੇ ਨਿਰਮਾਣ ਕਾਰਜ ਲਈ ਦੁਰਮਟ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਮਿੱਟੀ ਨਾਲ ਮਿੱਟੀ ਹੁੰਦੇ ਨਜ਼ਰ ਦਿਖਾਈ ਦੇ ਰਹੇ ਹਨ ।ਦੱਸ ਦਈਏ ਕਿ ਦੀਪ ਢਿੱਲੋਂ ਫਾਰਮ ਹਾਊਸ ਬਣਾ ਰਹੇ ਹਨ ਅਤੇ ਇਸੇ ਮੌਕੇ ‘ਤੇ ਉਹ ਆਪਣੇ ਫਾਰਮ ਹਾਊਸ ‘ਤੇ ਕਾਮਿਆਂ ਨਾਲ ਖੁਦ ਵੀ ਮਿਹਨਤ ਕਰ ਰਹੇ ਹਨ । ਦੀਪ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਉਹ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment