ਦੀਪ ਢਿੱਲੋਂ ਨੇ ਕਿਹਾ ਇਸ ਗਾਣੇ ਨੂੰ ਸੁਣ ਕੇ ਕਈਆਂ ਨੂੰ ਆਈ ਅਕਲ,ਪਰ ਜੈਸਮੀਨ ਜੱਸੀ ਨੂੰ ਨਹੀਂ ਆਈ ……

Written by  Shaminder   |  November 05th 2019 05:40 PM  |  Updated: November 07th 2019 11:31 AM

ਦੀਪ ਢਿੱਲੋਂ ਨੇ ਕਿਹਾ ਇਸ ਗਾਣੇ ਨੂੰ ਸੁਣ ਕੇ ਕਈਆਂ ਨੂੰ ਆਈ ਅਕਲ,ਪਰ ਜੈਸਮੀਨ ਜੱਸੀ ਨੂੰ ਨਹੀਂ ਆਈ ……

ਦੀਪ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਜੈਸਮੀਨ ਜੱਸੀ ਨਾਲ ਕਾਰ 'ਚ ਕਿਤਿਓਂ ਆ ਰਹੇ ਨੇ ਅਤੇ ਉਨ੍ਹਾਂ ਨੇ ਆਪਣੀ ਕਾਰ 'ਚ ਸਤਿਕਾਰ ਬਜ਼ੁਰਗਾਂ ਦਾ ਗਾਣਾ ਲਾਇਆ ਹੋਇਆ ਹੈ । ਜਿਸ ਨੂੰ ਸੁਣ ਕੇ ਜੈਸਮੀਨ ਜੱਸੀ ਚਿੜ ਜਾਂਦੀ ਹੈ ਅਤੇ ਗਾਣਾ ਬੰਦ ਕਰ ਦਿੰਦੀ ਹੈ । ਜਿਸ 'ਤੇ ਦੀਪ ਢਿੱਲੋਂ ਕਹਿੰਦੇ ਹਨ ਕਿ ਇਹ ਗਾਣਾ ਕਿਉਂ ਬੰਦ ਕੀਤਾ ਤਾਂ ਜੈਸਮੀਨ ਕਹਿੰਦੀ ਸਤਿਕਾਰ ਬਜ਼ੁਰਗਾਂ ਦਾ ….ਅੱਗੋਂ ਕੋਈ ਕਰਵਾਉਣ ਵਾਲਾ ਵੀ ਤਾਂ ਹੋਣਾ ਚਾਹੀਦਾ ਹੈ ।

ਹੋਰ ਵੇਖੋ:ਦੀਪ ਢਿੱਲੋਂ ਕਿਉਂ ਰੱਖਦਾ ਹੈ ‘ਕਾਲੇ ਸ਼ੌਂਕ’ ਵੀਡੀਓ ‘ਚ ਕੀਤਾ ਖੁਲਾਸਾ

ਇਹ ਕਹਿੰਦੀ ਹੋਈ ਜੈਸਮੀਨ ਕਾਰ ਚੋਂ ਉੱਤਰ ਜਾਂਦੀ ਹੈ ਅਤੇ ਦੀਪ ਢਿੱਲੋਂ ਕਹਿੰਦੇ ਹਨ ਕਿ ਇਹ ਗਾਣਾ ਸੁਣ ਕੇ ਕਈਆਂ ਨੂੰ ਅਕਲ ਆ ਗਈ ਪਰ ਤੈਨੂੰ ਨਹੀਂ ਆਈ । ਦੱਸ ਦਈਏ ਕਿ ਦੋਵੇਂ ਇੱਕ ਦੂਜੇ ਨਾਲ ਹਾਸਾ ਠੱਠਾ ਕਰ ਰਹੇ ਸਨ । ਦਰਅਸਲ ਦੋਨਾਂ ਦਾ ਇਹ ਗੀਤ ਆ ਰਿਹਾ ਹੈ 'ਸਤਿਕਾਰ ਬਜ਼ੁਰਗਾਂ ਦਾ 2' ।

ਇਸ ਗਾਣੇ ਨੂੰ ਦੋਗਾਣਾ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਆਪਣੀ ਮਿੱਠੀ ਆਵਾਜ਼ 'ਚ ਲੈ ਕੇ ਆ ਰਹੇ ਹਨ।

deep dhillon and jaismeen के लिए इमेज नतीजे

ਜੇ ਗੱਲ ਕਰੀਏ ਦੀਪ ਢਿੱਲੋਂ ਦੇ ਸਤਿਕਾਰ ਬਜ਼ੁਰਗਾਂ ਪਹਿਲੇ ਵਾਲੇ ਗੀਤ ਦੀ ਤਾਂ ਉਹ ਸਾਲ 2006 'ਚ ਆਇਆ ਸੀ। ਜਿਸ ਨੂੰ ਦੀਪ ਢਿੱਲੋਂ ਤੇ ਸੁਦੇਸ਼ ਕੁਮਾਰੀ ਨੇ ਆਪਣੀ ਮਿੱਠੀਆ ਆਵਾਜ਼ 'ਚ ਪੇਸ਼ ਕੀਤਾ ਸੀ।

ਇਸ ਗੀਤ ਦੇ ਬੋਲ 'ਤੇਰੀ ਬੇਬੇ ਲਿਬੜੀ ਤਿਬੜੀ ਜੀ ਮੈਨੂੰ ਗੱਲ ਲਾਉਂਦੀ ਆਂ' ਅੱਜ ਵੀ ਲੋਕਾਂ ਦੇ ਮੂੰਹਾਂ 'ਤੇ ਚੜ੍ਹੇ ਹੋਏ ਹਨ। 'ਸਤਿਕਾਰ ਬਜ਼ੁਰਗਾਂ ਦਾ 2' ਜੋ ਕਿ 13 ਸਾਲਾਂ ਦੇ ਲੰਬੇ ਅਰਸੇ ਬਾਅਦ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਣ ਜਾ ਰਿਹਾ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network