ਇੱਕ ਵਾਰ ਫਿਰ ਬੋਹੇਮੀਆ ਅਤੇ ਦੀਪ ਜੰਡੂ ਦੀ ਜੋੜੀ ਪਵੇਗੀ ਧਮਾਲ

written by Aaseen Khan | July 06, 2019

ਦੀਪ ਜੰਡੂ ਅਤੇ ਬੋਹੇਮੀਆ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਅਜਿਹੇ ਨਾਮ ਜਿੰਨ੍ਹਾਂ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ। ਗਾਇਕ, ਰੈਪਰ ਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਬਹੁਤ ਜਲਦ ਆਪਣਾ ਨਵਾਂ ਗੀਤ ਪੰਜਾਬੀ ਰੈਪ ਦੇ ਬਾਦਸ਼ਾਹ ਬੋਹੇਮੀਆ ਨਾਲ ਲੈ ਕੇ ਆ ਰਹੇ ਹਨ ਜਿਸ ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ। ਗੀਤ ਦਾ ਨਾਮ ਹੈ 'ਪਾਗੋਲ' ਜਿਹੜਾ ਕਿ 8 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਰਾਜਸਥਾਨੀ ਟੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਦੀਪ ਜੰਡੂ ਅਤੇ ਬੋਹੇਮੀਆ ਕਈ ਗੀਤਾਂ 'ਚ ਇਕੱਠੇ ਨਜ਼ਰ ਆ ਚੁੱਕੇ ਹਨ ਜਿੰਨ੍ਹਾਂ 'ਚ ਗੁੱਡ ਲਾਈਫ, ਕਰਨ ਔਜਲਾ ਦਾ ਗੀਤ ਯੂਨਿਟੀ ਅਤੇ ਹੋਰ ਵੀ ਬਹੁਤ ਸਾਰੇ ਗੀਤਾਂ 'ਚ ਬੋਹੇਮੀਆ ਅਤੇ ਦੀਪ ਜੰਡੂ ਨੇ ਮਿਲ ਕੇ ਕੰਮ ਕੀਤਾ ਹੈ। ਹਰ ਵਾਰ ਦਰਸ਼ਕਾਂ ਨੇ ਇਸ ਜੋੜੀ ਨੂੰ ਪਸੰਦ ਕੀਤਾ ਹੈ। ਹੋਰ ਵੇਖੋ : ਦੀਪ ਜੰਡੂ ਦੀ ਬੀਟ 'ਤੇ ਦੇਬੀ ਦੀ "ਸ਼ਾਇਰੀ" ਦਾ ਤੜਕਾ , ਦੇਖੋ ਵੀਡੀਓ

ਇਸ ਨਵੇਂ ਗੀਤ ਪਾਗੋਲ ਦੀ ਗੱਲ ਕਰੀਏ ਤਾਂ ਦੀਪ ਜੰਡੂ ਨੇ ਗਾਇਆ ਹੈ ਤੇ ਬੋਹੇਮੀਆ ਫ਼ੀਚਰ ਕਰ ਰਹੇ ਹਨ। ਗੀਤ ਦੇ ਬੋਲ ਲਾਲੀ ਮੁੰਦੀ ਦੇ ਹਨ ਅਤੇ ਸੰਗੀਤ ਜੇ-ਸਟੈਟਿਕ ਨੇ ਤਿਆਰ ਕੀਤਾ ਹੈ। ਉੱਥੇ ਹੀ ਗੀਤ ਦਾ ਵੀਡੀਓ ਰੂਪਨ ਬਲ ਅਤੇ ਰੁਬਲ ਜੀ.ਟੀ.ਆਰ. ਵੱਲੋਂ ਫ਼ਿਲਮਾਇਆ ਗਿਆ ਹੈ।

0 Comments
0

You may also like