ਦੀਪ ਜੰਡੂ ਤੇ ਡਿਵਾਇਨ ਦਾ ਗੀਤ ‘Bombay To Punjab’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Written by  Lajwinder kaur   |  December 19th 2019 11:28 AM  |  Updated: December 19th 2019 11:28 AM

ਦੀਪ ਜੰਡੂ ਤੇ ਡਿਵਾਇਨ ਦਾ ਗੀਤ ‘Bombay To Punjab’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਪੰਜਾਬੀ ਗਾਇਕ ਦੀਪ ਜੰਡੂ ਜਿਨ੍ਹਾਂ ਦੀ ਮਿਊਜ਼ਿਕ ਐਲਬਮ ‘ਡਾਊਨ ਟੂ ਅਰਥ’ ਦਾ ਪਹਿਲੇ ਗੀਤ ਦਾ ਵੀਡੀਓ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ। ਜੀ ਹਾਂ ਉਹ ਬੰਬਈ ਟੂ ਪੰਜਾਬ ਟਾਈਟਲ ਹੇਠ ਗੀਤ ਲੈ ਕੇ ਆ ਰਹੇ ਹਨ। ਇਸ ਗਾਣੇ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਟੀਜ਼ਰ ‘ਚ ਦੀਪ ਜੰਡੂ ਤੇ ਡਿਵਾਇਨ ਦੀ ਜੁਗਲਬੰਦੀ ਸੁਣਨ ਨੂੰ ਮਿਲ ਰਹੀ ਹੈ। ਜਿਸ ਤੋਂ ਪਤਾ ਚੱਲਦਾ ਹੈ ਇਹ ਗੀਤ ਬਾਕਮਾਲ ਹੋਵੇਗਾ।

ਹੋਰ ਵੇਖੋ:‘ਟਾਈਮ ਚੱਕਦਾ’ ਗਾਣੇ ਦੇ ਆਡੀਓ ਦੀ ਸਫਲਤਾ ਤੋਂ ਬਾਅਦ ਵੀਡੀਓ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਇਸ ਗਾਣੇ ਦੇ ਬੋਲ ਕਰਨ ਔਜਲਾ ਨੇ ਲਿਖੇ ਨੇ ਤੇ ਮਿਊਜ਼ਿਕ ਦੀਪ ਜੰਡੂ ਨੇ ਖੁਦ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਸੱਤੀ ਢਿੱਲੋਂ ਨੇ ਤਿਆਰ ਕੀਤਾ ਹੈ। ਗਾਣੇ ਨੂੰ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਣਗੇ ਦੀਪ ਜੰਡੂ ਤੇ ਰੈਪ ਦਾ ਤੜਕਾ ਲਗਾਉਣਗੇ ਨਾਮੀ ਰੈਪਰ ਡਿਵਾਇਨ। ਟੀਜ਼ਰ ਨੂੰ ਗੀਤ ਐੱਮ ਪੀ ਥ੍ਰੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਦੀਪ ਜੰਡੂ ਦੇ ਕੰਮ ਦੀ ਤਾਂ ਉਹ ਬਹੁਤ ਸਾਰੇ ਨਾਮੀ ਗਾਇਕਾਂ ਦੇ ਗੀਤਾਂ ਨੂੰ ਆਪਣੇ ਸੰਗੀਤ ਦੇ ਨਾਲ ਚਾਰ ਚੰਨ ਲਗਾ ਚੁੱਕੇ ਹਨ, ਜਿਵੇਂ ਕੰਵਰ ਗਰੇਵਾਲ, ਅਰਸ਼ ਬੈਨੀਪਾਲ, ਹਰਫ ਚੀਮਾ, ਕਰਨ ਔਜਲਾ, ਦਿਲਪ੍ਰੀਤ ਢਿੱਲੋਂ, ਸੱਜਣ ਅਦੀਬ ਤੇ ਕਈ ਹੋਰ ਪੰਜਾਬੀ ਗਾਇਕਾਂ ਦੇ ਨਾਂਅ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕਸ ਔਕਾਤ, ਸਨੇਕ, ਸੀਨ, ਰੈੱਡ ਲਾਈਟ, ਪਾਗੋਲ ਵਰਗੇ ਗਾਣਿਆਂ ਦੇ ਨਾਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network