ਦੀਪ ਜੰਡੂ ਦਾ ਨਵਾਂ ਗੀਤ Red Light ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

Written by  Lajwinder kaur   |  August 11th 2019 11:19 AM  |  Updated: August 11th 2019 11:19 AM

ਦੀਪ ਜੰਡੂ ਦਾ ਨਵਾਂ ਗੀਤ Red Light ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਦੀਪ ਜੰਡੂ ਆਪਣਾ ਨਵਾਂ ਸਿੰਗਲ ਟਰੈਕ ‘ਰੈੱਡ ਲਾਈਟ’ ਲੈ ਕੇ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ, ਗੁਰਲੇਜ਼ ਅਖ਼ਤਰ ਤੇ ਕਰਨ ਔਜਲਾ ਨੇ। ਗੀਤ ਦੇ ਬੋਲ ਕਰਨ ਔਜਲਾ ਦੀ ਕਲਮ ‘ਚੋਂ ਨਿਕਲੇ ਨੇ ਤੇ ਨਾਲ ਹੀ ਉਹ ਰੈਪ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।

ਹੋਰ ਵੇਖੋ:ਜ਼ਿੰਦਗੀ ਦੀਆਂ ਸੱਚਾਈਆਂ ਨੂੰ ਸ਼ੀਸ਼ਾ ਦਿਖਾ ਰਿਹਾ ਹੈ ਕਰਨ ਔਜਲਾ ਦਾ ਨਵਾਂ ਗੀਤ ‘ਫ਼ੈਕਟਸ’, ਦੇਖੋ ਵੀਡੀਓ

‘ਰੈੱਡ ਲਾਈਟ’ ਗਾਣੇ ਦਾ ਮਿਊਜ਼ਿਕ ਖੁਦ ਦੀਪ ਜੰਡੂ ਨੇ ਦਿੱਤਾ ਹੈ। ਇਹ ਗਾਣਾ ਰੋਮਾਂਟਿਕ ਜ਼ੌਨਰ ਦਾ ਹੈ। ਇਸ ਗਾਣੇ ਨੂੰ ਦੀਪ ਜੰਡੂ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ ਜਿਸ ਨੂੰ ਕੁੜੀ ਨਾਲ ਪਹਿਲੀ ਵਾਰ ਦੇਖ ਕੇ ਪਿਆਰ ਹੋ ਜਾਂਦਾ ਹੈ। ਇਸ ਗਾਣੇ ਦਾ ਵੀਡੀਓ ਬੀ ਟੂਗੇਦਰਸ ਵੱਲੋਂ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਰੇਹਾਨ ਰਿਕਾਰਡਸ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਇੰਨਾ ਪਿਆਰ ਮਿਲ ਰਿਹਾ ਹੈ ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਛਾਇਆ ਹੋਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network