ਦੀਪ ਜੰਡੂ ਆਪਣੇ ਦੋਸਤ ਓਪਿੰਦਰ ਧਾਲੀਵਾਲ ਦੀ ਬਰਸੀ 'ਤੇ ਹੋਏ ਭਾਵੁਕ, ਯਾਦ ‘ਚ ਲਿਖਿਆ ਇਹ ਸੁਨੇਹਾ

Written by  Lajwinder kaur   |  December 13th 2019 04:49 PM  |  Updated: December 13th 2019 04:49 PM

ਦੀਪ ਜੰਡੂ ਆਪਣੇ ਦੋਸਤ ਓਪਿੰਦਰ ਧਾਲੀਵਾਲ ਦੀ ਬਰਸੀ 'ਤੇ ਹੋਏ ਭਾਵੁਕ, ਯਾਦ ‘ਚ ਲਿਖਿਆ ਇਹ ਸੁਨੇਹਾ

ਪੰਜਾਬੀ ਮਿਊਜ਼ਿਕ ਡਾਇਰੈਕਟ ਤੇ ਗਾਇਕ ਦੀਪ ਜੰਡੂ ਜੋ ਸਭ ਨੂੰ ਆਪਣੀ ਬੀਟ ਉੱਤੇ ਖੂਬ ਨਚਾਉਂਦੇ ਨੇ। ਪਰ ਹਰ ਸ਼ਖ਼ਸ਼ ਦੀ ਜ਼ਿੰਦਗੀ ‘ਚ ਕੁਝ ਪਲ ਅਜਿਹੇ ਵੀ ਆ ਜਾਂਦੇ ਨੇ ਜੋ ਇਨਸਾਨ ਨੂੰ ਦੁੱਖਾਂ ਦੇ ਦਰਿਆ ‘ਚ ਲੈ ਜਾਂਦੇ ਹਨ। ਕਿਸੇ ਆਪਣੇ ਦਾ ਬਿਨ੍ਹਾਂ ਕੁਝ ਕਹਿ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਬਹੁਤ ਹੀ ਦੁਖਦਾਇਕ ਪਲਾਂ ‘ਚੋਂ ਇਕ ਹੈ। ਅਜਿਹਾ ਹੀ ਦੁੱਖ ਸਾਲ 2015 ‘ਚ ਦੀਪ ਜੰਡੂ ਦੀ ਜ਼ਿੰਦਗੀ ‘ਚ  ਆਇਆ ਸੀ ਉਨ੍ਹਾਂ ਦਾ ਖ਼ਾਸ ਦੋਸਤ ਓਪਿੰਦਰ ਧਾਲੀਵਾਲ ਛੋਟੀ ਉਮਰ ‘ਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ ਸੀ। ਓਪਿੰਦਰ ਧਾਲੀਵਾਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਰੋਆਇਲ ਮਿਊਜ਼ਿਕ ਗੈਂਗ ਲੇਬਲ ਨੂੰ ਪਹਿਚਾਣ ਤੇ ਵੱਖਰੇ ਮੁਕਾਮ ਤੱਕ ਲਿਜਾਉਣ ‘ਚ।

ਹੋਰ ਵੇਖੋ:ਦੀਪ ਜੰਡੂ ਦੀ ਐਲਬਮ ‘ਡਾਊਨ ਟੂ ਅਰਥ’ ਦੀ ਪਹਿਲੀ ਝਲਕ ਆਈ ਸਾਹਮਣੇ, ਇਹ ਗਾਇਕ ਲਗਾਉਣਗੇ ਆਪਣੀ ਆਵਾਜ਼ ਦਾ ਤੜਕਾ, ਦੇਖੋ ਵੀਡੀਓ

ਦੀਪ ਜੰਡੂ ਨੇ ਆਪਣੇ ਦੋਸਤ ਓਪਿੰਦਰ ਧਾਲੀਵਾਲ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਿਸ ਯੂ ਬ੍ਰਦਰ.. ਚਾਰ ਸਾਲ ਹੋ ਗਏ ਨੇ ਤੈਨੂੰ ਸਾਨੂੰ ਛੱਡ ਕੇ ਗਏ..ਮੈਨੂੰ ਆਸ ਹੈ ਜੇ ਤੂੰ ਕੀਤੇ ਵੀ ਇਹ ਸੁਣ ਤੇ ਦੇਖ ਰਿਹਾ ਹੈ ਜੋ ਤੂੰ ਸ਼ੁਰੂ ਕੀਤਾ ਸੀ ਅੱਜ RMG ਰਹਿੰਦੀ ਦੁਨੀਆ ਤੱਕ ਰਹੇਗਾ..’

 

View this post on Instagram

 

Ustaad ji ❤️❤️

A post shared by Deep Jandu (@deepjandu) on

ਜੇ ਗੱਲ ਕਰੀਏ ਦੀਪ ਜੰਡੂ ਦੇ ਕੰਮ ਦੀ ਤਾਂ ਉਨ੍ਹਾਂ ਨੇ ਕਈ ਨਾਮੀ ਗਾਇਕਾਂ ਦੇ ਗੀਤਾਂ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਜਿਵੇਂ ਕੰਵਰ ਗਰੇਵਾਲ, ਆਰਸ਼ ਬੈਨੀਪਾਲ, ਹਰਫ ਚੀਮਾ, ਕਰਨ ਔਜਲਾ, ਦਿਲਪ੍ਰੀਤ ਢਿੱਲੋਂ ਤੇ ਕਈ ਹੋਰ ਪੰਜਾਬੀ ਗਾਇਕਾਂ ਦੇ ਨਾਂਅ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹ ਖੁਦ ਵੀ ਆਪਣੇ ਸਿੰਗਲ ਟਰੈਕਸ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network