ਦੀਪ ਜੰਡੂ ਦੇ ਨਵੇਂ ਸਿੰਗਲ ਟਰੈਕ Red Light ਦਾ ਪੋਸਟਰ ਆਇਆ ਸਾਹਮਣੇ

Written by  Lajwinder kaur   |  July 22nd 2019 05:47 PM  |  Updated: July 22nd 2019 05:47 PM

ਦੀਪ ਜੰਡੂ ਦੇ ਨਵੇਂ ਸਿੰਗਲ ਟਰੈਕ Red Light ਦਾ ਪੋਸਟਰ ਆਇਆ ਸਾਹਮਣੇ

ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਦੀਪ ਜੰਡੂ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ ਰੈੱਡ ਲਾਈਟ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਜੀ ਹਾਂ ਇਸ ਗੀਤ ‘ਚ ਫੀਚਰਿੰਗ ਕਰ ਰਹੇ ਨੇ ਕਰਨ ਔਜਲਾ ਤੇ ਗੁਰਲੇਜ਼ ਅਖ਼ਤਰ।

ਹੋਰ ਵੇਖੋ:‘ਚੱਲ ਮੇਰਾ ਪੁੱਤ’ ਦਾ ਪਹਿਲਾ ਗੀਤ ‘ਬੱਦਲਾਂ ਦੇ ਕਾਲਜੇ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਰੈੱਡ ਲਾਈਟ ਗਾਣੇ ਦੇ ਬੋਲ ਕਰਨ ਔਜਲਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਖੁਦ ਦੀਪ ਜੰਡੂ ਨੇ ਦਿੱਤਾ ਹੈ। ਇਸ ਗਾਣੇ ਦਾ ਵੀਡੀਓ ਬੀ ਟੂਗੇਦਰਸ ਵੱਲੋਂ ਤਿਆਰ ਕੀਤਾ ਗਿਆ ਹੈ। ਰੇਹਾਨ ਰਿਕਾਰਡਸ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਹਾਲ ਦਾ ਗੀਤ ਦਾ ਪੋਸਟਰ ਹੀ ਸਾਹਮਣੇ ਆਇਆ ਹੈ ਪਰ ਅਜੇ ਗੀਤ ਦੀ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਪੋਸਟਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੀਪ ਜੰਡੂ ਪਹਿਲਾਂ ਵੀ ਬਹੁਤ ਸਾਰੇ ਹਿੱਟ ਗੀਤ ਸਨੈਕ, ਕਿਉਂ, ਅੱਪ ਐਂਡ ਡਾਊਨ, ਹੱਦ, ਪਾਗੋਲ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਗੀਤਾਂ ਦੇ ਲਈ ਮਿਊਜ਼ਿਕ ਦੇ ਚੁੱਕੇ ਹਨ। ਉਨ੍ਹਾਂ ਦੇ ਸਾਰੇ ਗੀਤਾਂ ਨੂੰ ਤੇ ਮਿਊਜ਼ਿਕ ਨੂੰ ਦਰਸ਼ਕਾਂ ਵੱਲੋਂ ਹਮੇਸ਼ਾ ਭਰਵਾਂ ਹੁੰਗਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network