ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਦੀਪ ਸਿੱਧੂ ਨੇ ਵੀਡੀਓ ਕੀਤੀ ਸਾਂਝੀ, ਸਫਾਈ ਕੀਤੀ ਪੇਸ਼

Written by  Rupinder Kaler   |  January 30th 2021 07:19 AM  |  Updated: January 30th 2021 07:19 AM

ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਦੀਪ ਸਿੱਧੂ ਨੇ ਵੀਡੀਓ ਕੀਤੀ ਸਾਂਝੀ, ਸਫਾਈ ਕੀਤੀ ਪੇਸ਼

ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਪੰਜਾਬੀ ਐਕਟਰ ਦੀਪ ਸਿੱਧੂ ਦੀ ਚਰਚਾ ਹਰ ਪਾਸੇ ਹੋ ਰਹੀ ਹੈ । ਇਸ ਘਟਨਾ ਲਈ ਦੀਪ ਸਿੱਧੂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ । ਇਸ ਸਭ ਦੇ ਚਲਦੇ ਦੀਪ ਸਿੱਧੂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ । ਇਸ ਸਭ ਨੂੰ ਲੈ ਕੇ ਦੀਪ ਸਿੱਧੂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਆਪਣੇ ਆਪ ਨੂੰ ਬੇਕਸੂਰ ਤੇ ਸਹੀ ਸਾਬਤ ਕਰਨ ਦੀ ਦਲੀਲਾਂ ਦੇ ਰਿਹਾ ਹੈ।

deep sidhu with sunny

ਹੋਰ ਪੜ੍ਹੋ :

ਗਾਇਕ ਜਸਬੀਰ ਜੱਸੀ ਨੇ ਗੋਦੀ ਮੀਡੀਆ ਨੂੰ ਲਿਆ ਲੰਮੇ ਹੱਥੀਂ, ਕਹੀ ਵੱਡੀ ਗੱਲ

ਹੋ ਜਾਓ ਤਿਆਰ ਬਹੁਤ ਜਲਦ ਆ ਰਿਹਾ ਹੈ ‘ਮਿਸ ਪੀਟੀਸੀ ਪੰਜਾਬੀ 2021’, ਪੰਜਾਬੀ ਮੁਟਿਆਰਾਂ ਦਿਖਾਉਣਗੀਆਂ ਆਪਣਾ ਹੁਨਰ

deep sidhu new movie rang punjab

ਇਸ ਵੀਡੀਓ ਵਿੱਚ ਉਸ ਨੇ ਸਾਫ ਕਿਹਾ ਹੈ ਕਿ ਉਹ ਜਾਂਚ ‘ਚ ਸ਼ਾਮਲ ਜ਼ਰੂਰ ਹੋਵੇਗਾ, ਉਸ ਨੇ ਕੁਝ ਗਲਤ ਨਹੀਂ ਕੀਤਾ ਤਾਂ ਉਸ ਨੂੰ ਭੱਜਣ ਦੀ ਵੀ ਲੋੜ ਨਹੀਂ। ਵੀਡੀਓ ਸ਼ੇਅਰ ਕਰ ਦੀਪ ਸਿੱਧੂ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਖਜਲ-ਖੁਆਰ ਹੋਣ ਦੀ ਲੋੜ ਨਹੀਂ। ਮੈਂ ਦੋ ਦਿਨ ਤੱਕ ਖੁਦ ਜਾਂਚ ਲਈ ਪਹੁੰਚ ਜਾਵਾਂਗਾ।

Deep Sidhu Viral Photo With Dharmendra And Parkash Kaur

ਉਸ ਨੇ 26 ਜਨਵਰੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਟ੍ਰੈਕਟਰ ਪਰੇਡ ਦੌਰਾਨ ਲੋਕ ਉਸ ਰਾਹ ‘ਤੇ ਜਾਣ ਲਈ ਤਿਆਰ ਨਹੀਂ ਸੀ ਜਿਸ ‘ਤੇ ਕਿਸਾਨ ਨੇਤਾ ਤੇ ਦਿੱਲੀ ਪੁਲਿਸ ਜਾਣ ਲਈ ਸਹਿਮਤ ਹੋਈ ਸੀ। ਸਿੱਧੂ ਨੇ ਦਾਅਵਾ ਕੀਤਾ ਕਿ ਲੋਕ ਖੁਦ ਹੀ ਲਾਲ ਕਿਲ੍ਹੇ ਵੱਲ ਗਏ ਤੇ ਕਈ ਲੋਕਾਂ ਨੇ ਕਿਸਾਨਾਂ ਵੱਲੋਂ ਤੈਅ ਰਸਤਾ ਨਹੀਂ ਚੁਣਿਆ। ਇਸ ਤੋਂ ਪਹਿਲਾਂ ਸਿੱਧੂ ਨੇ ਵੀਡੀਓ ਸ਼ੇਅਰ ਕਰ ਆਪਣੇ ‘ਤੇ ਲੱਗੇ ਇਲਜ਼ਾਮਾਂ ‘ਤੇ ਸਪਸ਼ਟੀਕਰਨ ਦਿੱਤਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network