ਦੀਪ ਸਿੱਧੂ ਦੀ ਦਮਦਾਰ ਆਵਾਜ਼ 'ਚ ਤੇ ਸਿੰਗਾ ਦੇ ਫੇਮਸ ਡਾਇਲਾਗ ਦੇ ਨਾਲ ਰਿਲੀਜ਼ ਹੋਇਆ ‘ਜੋਰਾ ਦੂਜਾ ਅਧਿਆਇ’ ਸ਼ਾਨਦਾਰ ਟੀਜ਼ਰ

written by Lajwinder kaur | January 05, 2020

ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਆਪਣੀ ਮੋਸਟ ਅਵੇਟਡ ਫ਼ਿਲਮ ‘ਜੋਰਾ ਦੂਜਾ ਅਧਿਆਇ’ ਦੇ ਸ਼ਾਨਦਾਰ ਟੀਜ਼ਰ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਇਹ ਫ਼ਿਲਮ ਜੋ ਕਿ ਸਾਲ 2017 ‘ਚ ਆਈ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ। ਇਸ ਫ਼ਿਲਮ ਦੇ ਰਾਹੀਂ ‘ਜੋਰਾ 10 ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰੇਗੀ। ਜੇ ਗੱਲ ਕਰੀਏ ਟੀਜ਼ਰ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਜਿਸ ‘ਚ ਦੀਪ ਸਿੱਧੂ ਦੀ ਰੋਬਦਾਰ ਆਵਾਜ਼ ‘ਚ ਦਮਦਾਰ ਡਾਇਲਾਗ ਸੁਣਨ ਨੂੰ ਮਿਲ ਰਹੇ ਹਨ। ਇੱਕ ਮਿੰਟ ਦੇ ਵੀਡੀਓ ‘ਚ ਮਨੋਰੰਜਨ ਦਾ ਪੂਰਾ ਮਸਾਲਾ ਮੌਜੂਦ ਹੈ। ਜੋ ਕਿ ਦਰਸ਼ਕਾਂ ਨੂੰ ਇਸ ਫ਼ਿਲਮ ਨੂੰ ਦੇਖਣ ਦੇ ਲਈ ਮਜਬੂਰ ਕਰ ਰਿਹਾ ਹੈ। ਟੀਜ਼ਰ ‘ਚ ਦੀਪ ਸਿੱਧੂ, ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਗੁੱਗੂ ਗਿੱਲ ਤੋਂ ਇਲਾਵਾ ਬਾਲੀਵੁੱਡ ਦੇ ਦਿੱਗਜ ਸਟਾਰ ਧਰਮਿੰਦਰ ਦੀ ਝਲਕ ਵੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਗਾਇਕ ਸਿੰਗਾ ਵੀ ਨਜ਼ਰ ਆ ਰਹੇ ਹਨ। ਸਿੰਗਾ ਆਪਣੇ ਫੇਮਸ ਡਾਇਲਾਗ ‘ਸਿੰਗਾ ਬੋਲਦਾ’ ਦੇ ਨਾਲ ਨਜ਼ਰ ਆ ਰਹੇ ਹਨ।ਟੀਜ਼ਰ ਨੂੰ Loud Roar Studios ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਤੋਂ ਬਾਅਦ ਟੀਜ਼ਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਹੋਰ ਵੇਖੋ:ਪਰਮੀਸ਼ ਵਰਮਾ ਦੀਆਂ ‘ਕਲੋਲਾਂ’ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ, ਦੇਖੋ ਵੀਡੀਓ ‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ ਵਾਲੇ। ਇਹ ਫ਼ਿਲਮ 6 ਮਾਰਚ 2020 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like